ਮੇਰੇ ‘ਤੇ ਹੋਏ ਬੇਬੁਨਿਆਦ ਕੇਸ ‘ਚ ਪੰਜਵੀਂ SIT ਬਣਾਈ : ਬਿਕਰਮ ਮਜੀਠੀਆ

ਪੰਜਾਬ

ਚੰਡੀਗੜ੍ਹ, 1 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਨਸ਼ਾ ਤਸਕਰੀ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਐਸਆਈਟੀ ਦਾ ਮੁਖੀ ਅਤੇ ਦੋ ਮੈਂਬਰ ਬਦਲੇ ਜਾਣ ਤੋਂ ਬਾਅਦ ਬਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆਇਆ ਹੈ। ਬਿਕਰਮ ਮਜੀਠੀਆ ਨੇ ਸੰਬੋਧਨ ਕਿਹਾ ਕਿ ਮੇਰੇ ‘ਤੇ ਹੋਏ ਬੇਬੁਨਿਆਦ ਕੇਸ ‘ਚ ਪੰਜਵੀਂ SIT ਬਣਾਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਤੁਹਾਡੀ ਬੁਖਲਾਹਟ ਸਾਫ਼ ਨਜ਼ਰ ਆ ਰਹੀ ਹੈ ਹੁਣ ਤੁਸੀਂ SIT ਦੇ ਚੇਅਰਮੈਨ ਆਪ ਬਣੋ ਨਾਲ ਵੈਬਵ ਕੁਮਾਰ ਤੇ ਵਿਜੇ ਨਈਅਰ ਵਰਗਿਆਂ ਨੂੰ SIT ਦੇ ਮੈਂਬਰ ਬਣਾਓ ਅਤੇ ਮੇਰੇ ਖਿਲਾਫ਼ ਚਲਾਨ ਪੇਸ਼ ਕਰੋ। ਉਨ੍ਹਾਂ ਕਿਹਾ ਕਿ ਕਦੇ ਤੁਸੀਂ ਮੇਰੇ ਖਿਲਾਫ਼ SEARCH WARRANT ਲੈਣ ਦੀ ਕੋਸ਼ਿਸ਼ ਕਰਦੇ ਹੋ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਮਜੀਠੀਏ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ।

Published on: ਅਪ੍ਰੈਲ 1, 2025 1:07 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।