ਜਲਾਲਾਬਾਦ, ਫਾਜ਼ਿਲਕਾ, 1 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਭਾਰਤ ਸਕਾਊਟ ਅਤੇ ਗਾਈਡਜ਼ ਪੰਜਾਬ ਦੇ ਸਲਾਨਾ ਪ੍ਰੋਗਰਾਮ ਤਹਿਤ, ਸਟੇਟ ਆਰਗਨਾਈਜਿੰਗ ਕਮਿਸ਼ਨਰ ਉਂਕਾਰ ਸਿੰਘ ਦੇ ਦਿਸ਼ਾ ਨਿਰਦੇਸ਼ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਫਿਰੋਜ਼ਪੁਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੂਤ ਵਿਖੇ ਕਰਵਾਇਆ ਗਿਆ।
ਕੈਂਪ ਦੀ ਸਮਾਪਤੀ ਸਮਾਰੋਹ ਮੌਕੇ ਡਾ ਸੁਖਬੀਰ ਸਿੰਘ ਬੱਲ, ਸਟੇਟ ਚੀਫ ਕਮਿਸ਼ਨਰ ਸਕਾਉਟ, ਨੀਟਾ ਕਸ਼ਯਪ ਸਟੇਟ ਆਰਗਨਾਈਜਿੰਗ ਕਮਿਸ਼ਨ ਪੰਜਾਬ,ਸੁਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਸਕਾਊਟ, ਸਤਿੰਦਰ ਸਿੰਘ ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ, ਸ੍ਰੀ ਕੋਮਲ ਅਰੋੜਾ ਉਪ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਜਿਸ ਵਿੱਚ ਸਕਾਊਟਿੰਗ ਦੀਆਂ ਗਤੀਵਿਧੀਆਂ ਤੋ ਇਲਾਵਾ ਲੋਕ ਗੀਤ, ਲੋਕ ਨਾਚ, ਰੰਗੋਲੀ, ਪੇਂਟਿੰਗ, ਪੇਪਰ ਕਟਿੰਗ, ਪੇਂਡੂ ਖੇਡਾਂ ਨਿੰਬੂ ਦੌੜ, ਬੈਕ ਦੌੜ, ਸੈਕ ਦੌੜ, ਤਿੰਨ ਲੱਤ ਦੌੜ, ਪੇਂਡੂ ਮੇਲਾ, ਪ੍ਰਦਰਸ਼ਨੀ ਆਦਿ ਮੁਕਾਬਲੇ ਕਰਵਾਏ ਗਏ।
ਇਹਨਾਂ ਵਿੱਚ ਲੜੀਵਾਰ ਗਰੁੱਪ ਦੇ ਮੁਕਾਬਲਿਆਂ ਵਿੱਚ ਲੋਕ ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਫਿਰੋਜ਼ਪੁਰ ਦੂਸਰਾ ਸਥਾਨ ਫਾਜ਼ਿਲਕਾ ਅਤੇ ਬਠਿੰਡਾ ਤੀਸਰਾ ਸਥਾਨ ਫਤਿਹਗੜ੍ਹ ਸਾਹਿਬ ਨੇ ਪ੍ਰਾਪਤ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਫਿਰੋਜ਼ਪੁਰ ਦੂਸਰਾ ਸਥਾਨ ਬਠਿੰਡਾ ਅਤੇ ਤੀਸਰਾ ਸਥਾਨ ਫਾਜ਼ਿਲਕਾ ਨੇ ਪ੍ਰਾਪਤ ਕੀਤਾ, ਜ਼ਿਲ੍ਹਾ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਫਿਰੋਜ਼ਪੁਰ, ਦੂਸਰਾ ਫਾਜ਼ਿਲਕਾ, ਤੀਸਰਾ ਫਰੀਦਕੋਟ ਨੇ ਪ੍ਰਾਪਤ ਕੀਤਾ, ਜੰਗਲ ਪਲੇ ਮੁਕਾਬਲੇ ਵਿੱਚ ਪਹਿਲਾ ਸਥਾਨ ਫਿਰੋਜ਼ਪੁਰ, ਦੂਸਰਾ ਫਾਜ਼ਿਲਕਾ, ਤੀਸਰਾ ਫਰੀਦਕੋਟ ਨੇ ਪ੍ਰਾਪਤ ਕੀਤਾ ।
ਸਟੋਰੀ ਟੈਲਿੰਗ ਮੁਕਾਬਲੇ ਵਿੱਚ ਪਹਿਲਾ ਫਾਜ਼ਿਲਕਾ, ਦੂਸਰਾ ਫਿਰੋਜ਼ਪੁਰ, ਤੀਸਰਾ ਫਰੀਦਕੋਟ ਨੇ ਪ੍ਰਾਪਤ ਕੀਤਾ।ਬੁਲਬੁਲ ਟ੍ਰੀ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਫਾਜ਼ਿਲਕਾ ਜਿਲਾ ਓਵਰਆਲ ਦੂਜੇ ਨੰਬਰ ਤੇ ਰਿਹਾ। ਇਸ ਵਿੱਚ ਕੰਨਿਆ ਸਕੂਲ ਦੀਆਂ 6 ਵਿਦਿਆਰਥਨਾਂ ਅਤੇ ਇਹਨਾਂ ਦੇ ਅਧਿਆਪਕ ਸ੍ਰੀਮਤੀ ਪਰਮਿੰਦਰ ਕੌਰ ਨੇ ਭਾਗ ਲਿਆ ਅਤੇ ਉਵਰਆਲ ਟਰਾਫੀ ਆਪਣੀ ਝੋਲੀ ਪਾਈ
Published on: ਅਪ੍ਰੈਲ 1, 2025 3:51 ਬਾਃ ਦੁਃ