ਨਵੀਂ ਦਿੱਲੀ, 1 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਵਿੱਤੀ ਸਾਲ ਦੇ ਸ਼ੁਰੂ ਹੁੰਦਿਆਂ ਹੀ ਪਹਿਲੀ ਅਪ੍ਰੈਲ ਨੂੰ ਸੋਨੇ ਦੇ ਭਾਅ ਵਿੱਚ ਵੱਡਾ ਵਾਧਾ ਹੋਇਆ ਹੈ। ਅੱਜ ਸੋਨੇ ਦਾ ਭਾਅ ਵੱਧਣ ਨਾਲ ਕੀਮਤ ਸਭ ਤੋਂ ਉਚਾਈ ਤੱਕ ਪਹੁੰਚ ਗਈ। ਐਮਸੀਐਕਸ ਉਤੇ ਸੋਨੇ ਦੇ ਜੂਨ ਵਾਅਦਾ ਅਨੁਬੰਧ ਵਿੱਚ 677 ਰੁਪਏ ਦਾ ਵਾਧਾ ਹੋਇਆ ਅਤੇ ਸੋਨੇ ਦਾ ਭਾਅ 90797 ਰੁਪਏ ਪਹੁੰਚ ਗਿਆ। ਇਹ ਸੋਨੇ ਦਾ ਭਾਅ ਹੁਣ ਤੱਕ ਦਾ ਸਭ ਤੋਂ ਉਚਾ ਭਾਅ ਹੈ। ਟ੍ਰੇਡ ਵਾਰ ਨੂੰ ਲੈ ਕੇ ਅਨਿਸ਼ਚਿਤਾ ਕਾਰਨ ਸੋਨੇ ਦੇ ਭਾਅ ਵਿੱਚ ਤੇਜ਼ੀ ਆਈ ਹੈ। ਚਾਂਦੀ ਦੇ ਮਈ ਵਾਅਦਾ ਅਨੁਬੰਧ ਵਿੱਚ ਉਤਾਰ ਚੜਾਅ ਦੇਖਣ ਨੂੰ ਮਿਲਿਆ ਹੈ। ਪ੍ਰੰਤੂ ਇਹ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉਪਰ ਬਣਿਆ ਰਿਹਾ। ਅੱਜ ਇਹ 1,00,791 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਖੁੱਲ੍ਹਿਆ ਅਤੇ ਇਸ ਵਿੱਚ 726 ਰੁਪਏ ਭਾਵ 0.73 ਫੀਸਦੀ ਤੇਜ਼ੀ ਆਈ। ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨਾ ਪਹਿਲੀ ਵਾਰ 3,150 ਡਾਲਰ ਪ੍ਰਤੀ ਔਂਸ ਤੋਂ ਉਪਰ ਪਹੁੰਚ ਗਿਆ। ਇਸ ਸਾਲ ਸੋਨੇ ਦੀ ਕੀਮਤ 20 ਫੀਸਦੀ ਤੇਜ਼ੀ ਆਈ ਹੈ।
ਸੋਮਵਾਰ ਨੂੰ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੋਵਾਂ ਨੂੰ ਮਿਲਿਆ ਜੁਲਿਆ ਰੁਖ ਰਿਹਾ। ਸੋਨੇ ਦਾ ਜੂਨ ਵਾਅਦਾ ਅਨੁਬੰਧ 1.15 ਫੀਸਦੀ ਦੇ ਵਾਧੇ ਨਾਲ 90,717 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ।
Published on: ਅਪ੍ਰੈਲ 1, 2025 3:09 ਬਾਃ ਦੁਃ