ਨਵੀਂ ਦਿੱਲੀ: 01 ਅਪ੍ਰੈਲ, ਦੇਸ਼ ਕਲਿੱਕ ਬਿਓਰੋ
IPL 2025, LSG Vs PBKS:18ਵਾਂ ਮੈਚ ਲਖਨਊ ਸੁਪਰ ਗੈਂਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਅੱਜ ਏਾਕਨਾ ਇੰਟਰਨੈਸ਼ਨਲ ਸਟੇਡੀਅਮ ਲਖਨਊ ਵਿਖੇ ਮੁਕਾਬਲਾ ਹੋਵੇਗਾ। ਲਖਨਊ ਸੁਪਰ ਗੈਂਟਸ ਰਿਸਵ ਪੰਤ ਦੀ ਕਪਤਾਨੀ ਵਿੱਚ ਆਪਣੇ ਘਰੇਲੂ ਮੈਦਾਨ ‘ਚ ਪਹਿਲੀ ਵਾਰ ਜਿੱਤ ਦੇ ਨਿਸ਼ਾਨੇ ਨਾਲ ਉੱਤਰੇਗੀ।ਘਰੇਲੂ ਮੈਦਾਨ ‘ਤੇ ਇੱਕ ਮਜ਼ਬੂਤ ਪ੍ਰਦਰਸ਼ਨ ਨਿਸ਼ਚਤ ਤੌਰ ‘ਤੇ ਦਬਅ ਨੂੰ ਘਟਾਉਣ ਵਿੱਚ ਮਦਦ ਕਰੇਗਾ। ਜਦੋਂ LSG ਦਾ PBKS ਨਾਲ ਮੁਕਾਬਲਾ ਹੋਵੇਗਾ ਤਾਂ ਉੱਚ ਸਕੋਰ ਵਾਲੇ ਟੀਚੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਭਾਰਤ ਦੇ ਲੰਬੇ ਗਰਾਉਂਡਾ ‘ਚੋਂ ਇੱਕ ਇਹ ਗਰਾਊਂਡ ਗੇਂਦਬਾਜ਼ਾਂ ਲਈ ਚੁਣੋਤੀਆਂ ਭਰਪੂਰ ਹੈ। LSG ਅਤੇ PBKS IPL ਵਿੱਚ ਸਿਰਫ਼ ਚਾਰ ਵਾਰ ਹੀ ਆਹਮੋ-ਸਾਹਮਣੇ ਹੋਏ ਹਨ, ਲਖਨਊ ਤਿੰਨ ਵਾਰ ਜਿੱਤਿਆ ਹੈ ਜਦੋਂ ਕਿ PBKS ਇੱਕ ਵਾਰ ਜੇਤੂ ਰਿਹਾ ਹੈ।
Published on: ਅਪ੍ਰੈਲ 1, 2025 1:55 ਬਾਃ ਦੁਃ