ਜਸਵਿੰਦਰ ਮੱਟੂ ਬਣੇ ਧੀਰੂ ਨਗਰ ਪਟਿਆਲਾ ਦੇ ਪ੍ਰਧਾਨ 

ਪੰਜਾਬ

ਪਟਿਆਲਾ, 2 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਪਟਿਆਲਾ ਦੇ ਧੀਰੂ ਨਗ਼ਰ ਵਿਖੇ ਹੋਈਆਂ ਚੋਣਾਂ ਵਿੱਚ ਜਸਵਿੰਦਰ ਸ਼ਬਲੂ ਮੱਟੂ ਨੇ ਆਪਣੇ ਵਿਰੋਧੀ ਊਮੀਦਵਾਰ ਜਤਿੰਦਰ ਕੁਮਾਰ ਰਾਜੀ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਸ਼ਬਲੂ ਮੱਟੂ ਨੂੰ 1175 ਵੋਟਾਂ ਅਤੇ ਜਤਿੰਦਰ ਰਾਜੀ ਨੂੰ 593 ਵੋਟਾਂ ਮਿਲੀਆਂ ਅਤੇ 32 ਵੋਟਾਂ ਰੱਦ ਹੋ ਗਈਆਂ। ਇਸ ਉਪਰੰਤ ਉਹਨਾਂ ਨੇ ਆਪਣੀ ਟੀਮ ਨਾਲ ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ ਨੂੰ ਮਿਲ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਸ਼ਰਮਾ ਨੇ ਜਸਵਿੰਦਰ ਮੱਟੂ ਨੂੰ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਹਮੇਸ਼ਾ ਹੀ ਉਹਨਾਂ ਦੀ ਮਦਦ ਲਈ  ਤਿਆਰ ਬਰ ਤਿਆਰ ਹਨ। ਇਸ ਮੌਕੇ ਸਾਗਰ ਧਾਲੀਵਾਲ, ਸਤੀਸ਼ ਕੁਮਾਰ ਬੋਬੀ, ਰਾਜੀਵ ਸ਼ਰਮਾ, ਪੱਪੂ ਅਰੋੜਾ, ਪਿਊਸ਼ ਸ਼ਰਮਾ, ਵਿਸ਼ਾਲ ਡਾਲੀਆ, ਸੂਰਜ ਮਦਾਨ, ਉਧਮ ਸਿੰਘ, ਸੰਦੀਪ ਸ਼ਰਮਾ, ਜੱਸੀ ਧਾਲੀਵਾਲ, ਮੋਨੂ ਪ੍ਰਧਾਨ, ਦਵਿੰਦਰ ਮੱਟੂ, ਮੁਨੀ ਲਾਲ, ਚਰਨਜੀਤ ਪੱਪਾ, ਕਾਕਾ ਬਖਿਤੀ, ਗੁਰਮੀਤ ਬਿੱਡਲਾਨ, ਮਨਦੀਪ ਸਿੰਘ ਤੇ ਦਵਿੰਦਰ ਖਹਿਰਾ ਹਾਜ਼ਰ ਸਨ।

Published on: ਅਪ੍ਰੈਲ 2, 2025 5:54 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।