ਅੰਮ੍ਰਿਤਸਰ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 18 ਸਾਲਾ ਨਿਖਿਲ ਵਜੋਂ ਹੋਈ ਹੈ। ਇਹ ਘਟਨਾ ਕਟੜਾ ਖਜ਼ਾਨਾ ਗੇਟ ਇਲਾਕੇ ਦੀ ਹੈ। ਘਟਨਾ ਉਦੋਂ ਵਾਪਰੀ ਜਦੋਂ ਨਿਖਿਲ ਆਪਣੀ ਮਾਂ ਅਤੇ ਭਰਾ ਨਾਲ ਘਰ ‘ਚ ਸੀ। ਉਸ ਦੇ ਪਿਤਾ ਦਿੱਲੀ ਗਏ ਹੋਏ ਸਨ। ਨਿਖਿਲ ਨੇ ਆਪਣੇ ਭਰਾ ਨੂੰ ਖਾਣਾ ਲੈਣ ਲਈ ਬਾਹਰ ਭੇਜਿਆ।
ਜਦੋਂ ਭਰਾ ਵਾਪਸ ਆਇਆ ਤਾਂ ਉਸ ਨੇ ਨਿਖਿਲ ਨੂੰ ਰੱਸੀ ਨਾਲ ਲਟਕਦਾ ਦੇਖਿਆ ਅਤੇ ਉਸ ਨੂੰ ਹਸਪਤਾਲ ਲੈ ਗਿਆ। ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨਿਖਿਲ ਦੀ ਮਾਂ ਨੇਹਾ ਮੁਤਾਬਕ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ। ਉਸ ਦੀ ਦੋਸਤੀ ਇਸੇ ਸਕੂਲ ਦੀ ਇੱਕ ਵਿਦਿਆਰਥਣ ਨਾਲ ਸੀ। ਕੁਝ ਦਿਨ ਪਹਿਲਾਂ ਵਿਦਿਆਰਥਣ ਅਤੇ ਉਸ ਦੀਆਂ ਸਹੇਲੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਨਿਖਿਲ ਦੇ ਮੋਬਾਈਲ ‘ਚ ਕੁਝ ਚੈਟ ਅਤੇ ਫ਼ੋਨ ਕਾਲਾਂ ਮਿਲੀਆਂ ਸਨ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਡੀ ਡਿਵੀਜ਼ਨ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਮ੍ਰਿਤਕ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ‘ਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
Published on: ਅਪ੍ਰੈਲ 2, 2025 5:18 ਬਾਃ ਦੁਃ