ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਡਟ ਕੇ ਲੜੇਗਾ ਸ਼੍ਰੋਮਣੀ ਅਕਾਲੀ ਦਲ, ਮੋਹਾਲੀ ਵਿੱਚ ਹੋਈ ਜ਼ਬਰਦਸਤ ਮੀਟਿੰਗ

ਟ੍ਰਾਈਸਿਟੀ

ਮੁਹਾਲੀ, 02 ਮਾਰਚ, ਦੇਸ਼ ਕਲਿੱਕ ਬਿਓਰੋ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਵਧਾਉਂਦੇ ਹੋਏ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪੂਰੀ ਤਿਆਰੀ ਦੇ ਨਾਲ਼ ਮੈਦਾਨ ਵਿੱਚ ਉਤਰਣ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਪਾਰਟੀ ਦਫ਼ਤਰ ਵਿਖੇ ਦਿਹਾਤੀ ਖੇਤਰ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਅਪਣੀ ਪੱਕੀ ਰਣਨੀਤੀ ਅਨੁਸਾਰ ਚੋਣਾਂ ਵਿੱਚ ਉਤਰੇਗਾ ਅਤੇ ਇਤਿਹਾਸਿਕ ਜਿੱਤ ਹਾਸਲ ਕਰੇਗਾ।

ਜਥੇਦਾਰ ਸੋਹਾਣਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੀ ਤਰੱਕੀ ਵਿੱਚ ਨਾਕਾਮ ਰਹੀ ਹੈ, ਜਿਸ ਕਾਰਨ ਲੋਕ ਅਕਾਲੀ ਦਲ ਵੱਲ ਮੁੜ ਆਕਰਸ਼ਿਤ ਹੋ ਰਹੇ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਨਿੱਜੀ ਜਿੰਮੇਵਾਰੀ ਨਿਭਾਉਣ, ਲੋਕ-ਮੁੱਦਿਆਂ ਦੀ ਪੈਰਵੀ ਕਰਨ ਅਤੇ ਪਾਰਟੀ ਦੀ ਲਾਮਬੰਦੀ ਵਿੱਚ ਸਰਗਰਮ ਭੂਮਿਕਾ ਨਿਭਾਉਣ।

ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ, “ਪਿਛਲੇ ਤਿੰਨ ਸਾਲਾਂ ਵਿੱਚ ਪੰਚਾਇਤਾਂ ਨੂੰ ਇੱਕ ਵੀ ਗਰਾਂਟ ਜਾਰੀ ਨਹੀਂ ਕੀਤੀ ਗਈ। ਸਰਕਾਰ ਵੱਲੋਂ ਪੰਚਾਇਤੀ ਸੰਸਥਾਵਾਂ ਨੂੰ ਲੰਬੇ ਸਮੇਂ ਲਈ ਭੰਗ ਰੱਖਣ ਨਾਲ ਸੰਵਿਧਾਨ ਦਾ ਨਿਰਾਦਰ ਹੋਇਆ ਹੈ।”

ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਕਿਸਾਨਾਂ ਅਤੇ ਜਵਾਨਾਂ ਦੋਹਾਂ ਦੀ ਦੁਸ਼ਮਣ ਸਰਕਾਰ ਬਣ ਗਈ ਹੈ ਅਤੇ ਚੋਣਾਂ ਵਿੱਚ ਪੰਜਾਬੀ ਇਸ ਪਾਰਟੀ ਦਾ ਬੋਰੀਆ ਬਿਸਤਰਾ ਪੰਜਾਬ ਤੋਂ ਗੋਲ ਕਰ ਦੇਣਗੇ। ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਇਸ ਦੇਸ਼ ਵਿੱਚ ਜੈ ਜਵਾਨ ਜੈ ਕਿਸਾਨ ਦੇ ਨਾਹਰੇ ਲੱਗਦੇ ਹਨ ਤਾਂ ਦੂਜੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਦੇ ਸ਼ਾਂਤਮਈ ਧਰਨੇ ਨੂੰ ਬੁਰੀ ਤਰ੍ਹਾਂ ਕੁਚਲਿਆ ਅਤੇ ਉਹਨਾਂ ਦਾ ਸਮਾਨ ਵੀ ਖੁਰਦ ਬੁਰਦ ਕੀਤਾ ਇਸੇ ਤਰ੍ਹਾਂ ਪੰਜਾਬ ਵਿੱਚ ਸਰਵਿੰਗ ਕਰਨਲ ਅਤੇ ਉਸਦੇ ਪੁੱਤਰ ਨਾਲ ਪੁਲਿਸ ਵੱਲੋਂ ਕੀਤੀ ਗਈ ਮਾਰ ਕੁਟਾਈ ਅਤੇ ਅੰਮ੍ਰਿਤਸਰ ਵਿੱਚ ਇੱਕ ਫੌਜੀ ਜਵਾਨ ਜੋ ਕਿ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸੀ, ਨਾਲ ਪੁਲਿਸ ਵੱਲੋਂ ਕੀਤੀ ਗਈ ਕੁਟਾਈ ਸਾਫ ਦੱਸਦੀ ਹੈ ਕਿ ਮੌਜੂਦਾ ਸਰਕਾਰ ਨੇ ਸੂਬੇ ਨੂੰ ਪੁਲਿਸ ਸਟੇਟ ਵਿੱਚ ਬਦਲ ਦਿੱਤਾ ਹੈ ਜਿੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ।

ਮੀਟਿੰਗ ਵਿੱਚ ਸਰਕਾਰ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ ਅਤੇ ਸਰਕਾਰ ਦੀ ਅਣਗਹਿਲੀ ਦੀ ਕੜੀ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।

ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਜਸਬੀਰ ਸਿੰਘ ਜੱਸਾ, ਸੁਖਵਿੰਦਰ ਸਿੰਘ ਛਿੰਦੀ, ਅਸ਼ਵਨੀ ਸ਼ਰਮਾ ਸੰਭਾਲਕੀ, ਦਲਿਤ ਆਗੂ ਸ਼ਮਸ਼ੇਰ ਸਿੰਘ ਪੁਰਖਾਲਵੀ, ਜਸਬੀਰ ਸਿੰਘ ਜੱਸੀ ਕੁਰੜਾ, ਡਾ. ਮੇਜਰ ਸਿੰਘ ਜਗਤਪੁਰਾ, ਜਸਪ੍ਰੀਤ ਸਿੰਘ ਸੋਨੀ ਬੜੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਲਖਨੌਰ, ਅਵਤਾਰ ਸਿੰਘ ਦਾਊ, ਬਲਜੀਤ ਸਿੰਘ ਜਗਤਪੁਰਾ, ਨਿਰਮਲ ਸਿੰਘ ਮਾਣਕਮਾਜਰਾ, ਗੁਰਪ੍ਰੀਤ ਸਿੰਘ ਤੰਗੌਰੀ, ਬਲਵੀਰ ਸਿੰਘ ਪੱਤੋਂ, ਗਰਵਿੰਦਰ ਸਿੰਘ ਗਿੰਦਾ ਬਾਕਰਪੁਰ, ਬਲਜੀਤ ਸਿੰਘ ਨੰਬਰਦਾਰ ਦੈੜੀ, ਨੰਬਰਦਾਰ ਹਰਿੰਦਰ ਸਿੰਘ ਸੁੱਖਗੜ, ਕਰਮਜੀਤ ਸਿੰਘ ਨੰਬਰਦਾਰ ਮੌਲੀ, ਕੁਲਦੀਪ ਸਿੰਘ ਬੈਰਮਪੁਰ, ਪੰਚ ਜਰਨੈਲ ਸਿੰਘ, ਕੇਸਰ ਸਿੰਘ ਬਲੌਂਗੀ, ਸੁਰਿੰਦਰ ਸਿੰਘ ਗਰੇਵਾਲ, ਹਰਪਾਲ ਸਿੰਘ ਸਰਪੰਚ ਬਠਲਾਣਾ, ਸੋਹਣ ਸਿੰਘ ਚੱਪੜਚਿੜੀ ਕਲਾਂ, ਨਵਜੋਤ ਸਿੰਘ ਜੋਤੀ ਚੱਪੜਚਿੜੀ ਖੁਰਦ, ਨਵਾਬ ਸਿੰਘ ਸਿਆਊ, ਬਲਜੀਤ ਸਿੰਘ ਮੌਲੀ, ਟਿੱਕਾ ਸਰਪੰਚ ਨਗਾਰੀ, ਜੀਤ ਸਿੰਘ ਮੈਨੇਜਰ, ਅਮਰਜੀਤ ਸਿੰਘ ਪਿੱਲੂ, ਗੁਰਪ੍ਰੀਤ ਸਿੰਘ ਮਨੋਲੀ, ਗੁਰਵਿੰਦਰ ਸਿੰਘ ਕੈਲੋ, ਨਿਰਭੈ ਸਿੰਘ, ਵਿੱਕੀ ਮਨੋਲੀ, ਹੈਪੀ ਸਨੇਟਾ, ਅਮਨ ਪੂਨੀਆਂ, ਭਿੰਦਾ ਚਿੱਲਾ, ਕੁਲਵੀਰ ਸਿੰਘ ਸੈਦਪੁਰ, ਅਮਰਦੀਪ ਸਿੰਘ ਚਾਚੋਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।

Published on: ਅਪ੍ਰੈਲ 2, 2025 2:21 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।