ਅੰਮ੍ਰਿਤਸਰ, 2 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਭਾਰਤ ਤੇ ਪਾਕਿਸਤਾਨ ਦੀ ਸਰਹੱਦ ਅਟਾਰੀ ਵਾਹਘਾ ਵਿਖੇ ਸ਼ਾਮ ਨੂੰ ਸਮੇਂ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ ਗਿਆ ਹੈ। ਸਰਹੱਦ ਉਤੇ ਸ਼ਾਮ ਸਮੇਂ ਹੋਣ ਵਾਲੀ ਝੰਡੇ ਦੀ ਰਸਮ ਦਾ ਸਮਾਂ ਬਦਲਿਆ ਗਿਆ ਹੈ। ਹੁਣ ਸ਼ਾਮ ਸਮੇਂ ਸਰਹੱਦ ਉਤੇ ਰੀਟਰੀਟ ਸੈਰੇਮਨੀ 5.30 ਵਜੇ ਸ਼ੁਰੂ ਹੋਵੇਗੀ।
ਮੌਸਮ ਦੀ ਤਬਦੀਲੀ ਹੋਣ ਕਾਰਨ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਸਾਂਝੇ ਤੌਰ ’ਤੇ ਫੈਸਲਾ ਲਿਆ ਗਿਆ ਹੈ। ਬੀਐਸਐਫ ਨੇ ਝੰਡੇ ਦੀ ਰਸਮ ਦੇਖਣ ਆਉਣ ਵਾਲੇ ਸੈਲਾਨੀਆਂ ਨੂੰ 4.30 ਵਜੇ ਤੱਕ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
Published on: ਅਪ੍ਰੈਲ 2, 2025 11:57 ਪੂਃ ਦੁਃ