ਚੰਡੀਗੜ੍ਹ, 3 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪਟਿਆਲਾ ਦੇ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਇਸ ਤੋਂ ਬਾਅਦ ਉਹ ਫਰੀਦਕੋਟ ਜ਼ਿਲ੍ਹੇ ਦੇ ਆਪਣੇ ਪਿੰਡ ਡੱਲੇਵਾਲ ਜਾਣਗੇ, ਜਿੱਥੇ ਉਹ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲੈਣਗੇ ਅਤੇ ਕਿਸਾਨਾਂ ਨੂੰ ਦੋ ਮਿੰਟ ਦਾ ਸੰਦੇਸ਼ ਦੇਣਗੇ।
ਇਹ ਜਾਣਕਾਰੀ ਕਿਸਾਨ ਆਗੂ ਅਭਿਮਨਿਊ ਸਿੰਘ ਕੋਹਾੜ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਡੱਲੇਵਾਲ ਦੇ ਅਪ੍ਰੈਲ ਤੋਂ ਮਈ ਤੱਕ ਦੇ ਪ੍ਰੋਗਰਾਮ ਦਾ ਪੂਰਾ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ। ਇਹ ਪ੍ਰੋਗਰਾਮ ਪੰਜਾਬ ਅਤੇ ਹਰਿਆਣਾ ਵਿੱਚ ਕਰਵਾਏ ਜਾਣਗੇ, ਜਿਸ ਵਿੱਚ ਡੱਲੇਵਾਲ ਸ਼ਿਰਕਤ ਕਰਨਗੇ।
ਡੱਲੇਵਾਲ ਅੱਜ 3 ਅਪ੍ਰੈਲ ਨੂੰ ਫਰੀਦਕੋਟ ਸਥਿਤ ਡੱਲੇਵਾਲ ਮਹਾਪੰਚਾਇਤ ‘ਚ ਸ਼ਿਰਕਤ ਕਰਨਗੇ।4 ਅਪ੍ਰੈਲ ਨੂੰ ਦਾਣਾ ਮੰਡੀ (ਫਿਰੋਜ਼ਪੁਰ-ਮੋਗਾ), 5 ਅਪ੍ਰੈਲ ਨੂੰ ਚਾਪੜ (ਪਟਿਆਲਾ), 6 ਅਪ੍ਰੈਲ ਨੂੰ ਮੁਹਾਲੀ, 7 ਅਪ੍ਰੈਲ ਨੂੰ ਧਨੌਲਾ (ਬਰਨਾਲਾ), 8 ਅਪ੍ਰੈਲ ਨੂੰ ਦੋਦਾ (ਮੁਕਤਸਰ ਸਾਹਿਬ), 9 ਅਪ੍ਰੈਲ ਨੂੰ ਫ਼ਾਜ਼ਿਲਕਾ,10 ਨੂੰ ਅੰਮ੍ਰਿਤਸਰ ਅਤੇ 11 ਅਪ੍ਰੈਲ ਨੂੰ ਮਾਨਸਾ ਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
Published on: ਅਪ੍ਰੈਲ 3, 2025 7:17 ਪੂਃ ਦੁਃ