ਮਾਨਸਾ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬੀਤੇ ਕੱਲ੍ਹ ਹੈਰੋਇਨ ਸਮੇਤ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਉਤੇ ਐਸ ਐਸ ਪੀ ਮਾਨਸਾ ਵੱਲੋਂ ਆਰਟੀਕਲ 311 ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਅਮਨਦੀਪ ਕੌਰ ਪੇਟੀ ਨੰਬਰ 621 ਮਾਨਸਾ ਜ਼ਿਲ੍ਹੇ ਵਿੱਚ ਤੈਨਾਤ ਸੀ, ਪ੍ਰੰਤੂ ਆਰਜ਼ੀ ਤੌਰ ਉਤੇ ਬਠਿੰਡਾ ਵਿੱਚ ਡਿਊਟੀ ਕਰ ਰਹੀ ਸੀ। ਬੀਤੇ ਕੱਲ੍ਹ ਲਾਡਲੀ ਚੌਂਕ ਦੇ ਨੇੜੇ ਉਸ ਨੂੰ 17 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
Published on: ਅਪ੍ਰੈਲ 3, 2025 8:18 ਬਾਃ ਦੁਃ