ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਮਿਆਰ ਸੁਧਾਰਨ ਲਈ ਪ੍ਰਸ਼ਨ-ਪੱਤਰਾਂ ‘ਤੇ ਵਰਕਸ਼ਾਪ ਕੀਤੀ

ਪੰਜਾਬ

ਮੋਹਾਲੀ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਕੂਲ ਐਜੂਕੇਸ਼ਨ ਬੋਰਡ (PSEB) ਨੇ ਪੰਜਾਬ ਵਿੱਚ ਪੜ੍ਹਾਈ ਦੇ ਮਿਆਰ ਨੂੰ ਵਧਾਉਣ ਲਈ 5 ਦਿਨਾਂ ਦੀ ਵਰਕਸ਼ਾਪ ਕਰਵਾਈ, ਜਿਸ ਵਿ ਚ ਪ੍ਰਸ਼ਨ-ਪੱਤਰਾਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ‘ਤੇ ਧਿਆਨ ਦਿੱਤਾ ਗਿਆ। ਇਸ ਵਰਕਸ਼ਾਪ ਵਿੱਚ ਦੱਸਿਆ ਗਿਆ ਕਿ ਹੁਨਰ-ਅਧਾਰਿਤ ਸਿੱਖਿਆ ਨਾਲ ਪੰਜਾਬ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ ਗੁਣਵੱਤਾ ਵਧਾਈ ਜਾ ਸਕਦੀ ਹੈ ਇਸ ਵਰਕਸ਼ਾਪ ਵਿੱਚ 104 ਸ਼ਖਸ਼ਿਅਤਾਂ ਨੇ ਹਿੱਸਾ ਲਿਆ।

ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਅਤੇ ਹੋਰ ਮੁੱਖ ਐਜੂਕੇਸ਼ਨਲ ਸੰਸਥਾਵਾਂ ਦੇ ਵਿਦਿਅਕ ਮਾਹਿਰਾਂ ਨੇ ਵੀ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ, ਜੋ PARAKH (NCERT) ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਮਾਹਿਰਾਂ ਨੇ ਪੜ੍ਹਾਈ ਦੇ ਮਿਆਰ ਨੂੰ ਸੁਧਾਰਨ ਲਈ ਮੁਲਾਂਕਣ, ਪਾਠਕ੍ਰਮ,  ਪ੍ਰਬੰਧਨ ਅਤੇ ਸਿੱਖਿਆ ਦੇ ਮਜ਼ਬੂਤ ਬੁਨਿਆਦੀ ਢਾਂਚੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਰੀਖਿਆਵਾਂ ਸਿਰਫ਼ ਰੱਟਾ ਮਾਰਨ ਦੀ ਬਜਾਏ ਵਿਦਿਆਰਥੀਆਂ ਦੀ ਸੋਚਣ ਦੀ ਸਮਰੱਥਾ, ਸਮੱਸਿਆ ਹੱਲ ਕਰਨ ਦੇ ਹੁਨਰ ਅਤੇ ਜੀਵਨ ਵਿੱਚ ਗਿਆਨ ਦੀ ਵਰਤੋਂ ਨੂੰ ਪਰਖਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ.ਏ.ਐਸ (ਰਿਟਾ:) ਨੇ ਕਿਹਾ ਕਿ NCERT ਦੀਆਂ ਰਾਜ ਬੋਰਡਾਂ ਨਾਲ ਕੀਤੀਆਂ ਵਰਕਸ਼ਾਪਾਂ ਦੀ ਲੜੀ ਵਿੱਚ, ਇਸ ਵਰਕਸ਼ਾਪ ਦਾ ਮੁੱਖ ਮਕਸਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਰੀਖਿਆ ਸੁਧਾਰਾਂ ਅਤੇ ਸੰਤੁਲਿਤ ਪ੍ਰਸ਼ਨ-ਪੱਤਰਾਂ ਬਣਾਉਣ ਦੀ ਪ੍ਰਤੀਬੱਧਤਾ ਨੂੰ ਦਰਸਾਉਣਾ ਸੀ। ਉਨ੍ਹਾਂ ਨੇ ਕਿਹਾ ਕਿ ਉੱਚ-ਗੁਣਵੱਤਾ ਦੇ ਪ੍ਰਸ਼ਨ-ਪੱਤਰ ਸਮਝਦਾਰੀ ਅਤੇ ਸਿੱਖਣ ਲਈ ਜ਼ਰੂਰੀ ਹਨ। ਡਾ. ਅਮਰਪਾਲ ਸਿੰਘ ਨੇ ਇਹ ਵੀ ਜ਼ੋਰ ਦਿੱਤਾ ਕਿ ਪਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਸਮਝ ਅਤੇ ਅਸਲ ਜ਼ਿੰਦਗੀ ਦੇ ਹੁਨਰਾਂ ਨੂੰ ਪਰਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਆਪਕਾਂ ਦੀ ਟ੍ਰੇਨਿੰਗ, ਪਾਠਕ੍ਰਮ ਸੁਧਾਰ ਅਤੇ ਬਿਹਤਰ ਮੁਲਾਂਕਣ ਵਿਧੀਆਂ ਰਾਹੀਂ ਅਕਾਦਮਿਕ ਮਿਆਰ ਉੱਚਾ ਚੁੱਕਣ ਲਈ  ਬੋਰਡ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।

        ਪਰਖ, ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਦੇ ਵਿਦਿਅਕ ਮਾਹਿਰਾਂ ਨੇ ਵੀ ਸਿੱਖਿਆ ਦੀਆਂ ਆਧੁਨਿਕ ਤਕਨੀਕਾਂ ‘ਤੇ ਮਹੱਤਵਪੂਰਨ ਸੁਝਾਅ ਦਿੱਤੇ। ਉਨ੍ਹਾਂ ਨੇ ਵਿਦਿਆਰਥੀਆਂ ਦੇ ਨਤੀਜੇ ਸੁਧਾਰਨ ਲਈ ਸਮੇਂ ਦੇ ਹਾਣੀ ਪਾਠਕ੍ਰਮ ਅਤੇ ਮਜ਼ਬੂਤ ਸਿੱਖਿਆ ਪ੍ਰਣਾਲੀ ਦੀ ਲੋੜ ‘ਤੇ ਜ਼ੋਰ ਦਿੱਤਾ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀਮਤੀ ਪਰਲੀਨ ਕੌਰ ਬਰਾੜ, ਡਿਪਟੀ ਸਕੱਤਰ (ਐਕਾਦਮਿਕ) ਅਤੇ ਵਿਸ਼ਾ ਮਾਹਿਰਾਂ ਨੇ ਇਸ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

Published on: ਅਪ੍ਰੈਲ 3, 2025 6:14 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।