ਚੰਡੀਗੜ੍ਹ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ ਮੰਤਰੀ ਮੰਡਲ ਦੀ ਅੱਜ ਇਕ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸਿੱਖਿਆ ਖੇਤਰ ਵਿੱਚ ਇਕ ਵੱਡਾ ਫੈਸਲਾ ਕੀਤਾ ਗਿਆ। ਮੀਟਿੰਗ ਮੈਂਟਰਸ਼ਿਪ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ। ਇਸ ਨੀਤੀ ਰਾਹੀਂ ਪੰਜਾਬ ਦੇ 118 ਸਕੂਲ ਐਮੀਨੈਸ਼ ਸਕੂਲਾਂ ਵਿਚੋਂ 80 ਸਕੂਲਾਂ ਦੀ ਚੋਣ ਕੀਤੀ ਗਈ ਹੈ ਜਿਸ ਦਾ ਨਾਮ ਮੈਂਟੋਰਸ਼ਿਪ ਰੱਖਿਆ ਗਿਆ ਹੈ। ਮੈਂਟਰਸ਼ਿਪ ਰਾਹੀਂ 80 ਸਕੂਲਾਂ ਨੂੰ ਆਈਏਐਸ ਜਾਂ ਆਈਪੀਐਸ ਜਾਂ ਹੋਰ ਉਹ ਅਧਿਕਾਰੀ ਆਡੋਪਟ ਕਰੇਗਾ। ਜਿਸ ਵਿੱਚ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਦਿਖਾਉਣਗੇ।

Published on: ਅਪ੍ਰੈਲ 3, 2025 12:19 ਬਾਃ ਦੁਃ