BKU ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਦੀ ਮੀਟਿੰਗ ‘ਚ ਕਿਸਾਨ ਘੋਲ ਨੂੰ ਤੇਜ਼ ਕਰਨ ਦਾ ਅਹਿਦ

ਪੰਜਾਬ


ਜਲਾਲਾਬਾਦ: 03 ਅਪ੍ਰੈਲ, ਦੇਸ਼ ਕਲਿੱਕ ਬਿਓਰੋ

ਅੱਜ ਇੱਥੇ ਗੁਰਦੁਆਰਾ ਸੱਯਦ ਕਬੀਰ ਜੀ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਦੀ ਮੀਟਿੰਗ ਚੇਅਰਮੈਨ ਸੁਰਜੀਤ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੀ ਕਾਰਵਾਈ ਰਿਪੋਰਟ ਸੂਬਾ ਪ੍ਰੈਸ ਸਕੱਤਰ ਡਾ ਜਰਨੈਲ ਸਿੰਘ ਕਾਲੇਕੇ ਨੇ ਜਾਰੀ ਕਰਦਿਆਂ ਦਸਿਆ ਕਿ ਪਿਛਲੇ ਦਿਨਾਂ ਵਿੱਚ ਕਿਸਾਨਾਂ ਤੇ ਕੀਤੇ ਜਬਰ ਤੇ ਗੰਭੀਰ ਵਿਚਾਰ ਚਰਚਾ ਹੋਈ ਮੀਟਿੰਗ ਵਿੱਚ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ
19 ਮਾਰਚ 2025 ਕੇਦਰੀ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਪੁਲਿਸ ਵੱਲੋ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਨਾ, ਸੰਭੂ ਅਤੇ ਖੰਨੋਰੀ ਬਾਡਰਾਂ ਉਪਰ ਚੱਲ ਰਹੇ ਧਰਨਿਆਂ ਉਪਰ ਬੁਲਡੋਜਰ ਚਲਾਕੇ ਕਿਸਾਨਾਂ ਦੇ ਰਹਿਣ ਬਸੇਰਿਆਂ ਨੂੰ ਤਬਾਹ ਕਰਨਾ, ਕਿਸਾਨਾਂ ਦੇ ਪੱਖੇ, ਕੂਲਰ, ਏਸੀ, ਐਲ ਸੀ ਡੀ, ਗੈਸ ਸੈਲੰਡਰ, ਗੈਸੀ ਚੁਲੇ, ਮੰਜੇ, ਬਿਸਤਰੇ, ਗੱਦੇ, ਖਾਣ ਪੀਣ ਦਾ ਸਮਾਨ ਅਤੇ ਲੰਗਰ ਲੁੱਟਣੇ, ਕਿਸਾਨਾਂ ਦੀਆਂ ਸੈਕੜੇ ਟਰੈਕਟਰ ਟਰਾਲੀਆਂ ਨੂੰ ਚੋਰੀ ਕਰਨਾ ਸਾਬਤ ਕਰਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ, ਕੇਦਰ ਦੀ ਮਿਲੀ ਭੁਗਤ ਨਾਲ ਕਿਸਾਨਾਂ ਤੇ ਕਿਸਾਨ ਮੋਰਚਿਆਂ ਨੂੰ ਜਬਰੀ ਪੁੱਟਣ, ਲੁੱਟਣ ਤੇ ਕੁੱਟਣ ਦੇ ਰਾਹ ਪੈ ਚੁੱਕੀ ਹੈ। ਉਸ ਵੱਲੋਂ ਪਹਿਲਾਂ 5 ਮਾਰਚ 2025 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਧਰਨੇ ਨੂੰ ਜਬਰੀ ਰੋਕਿਆਂ ਗਿਆ। ਤਿੰਨ ਮਾਰਚ ਨੂੰ ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾਕੇ ਬੇਇਜਤੀ ਕੀਤੀ ਗਈ। ਤਿੰਨ ਮਾਰਚ ਦੀ ਰਾਤ ਨੂੰ ਛਾਪੇ ਮਾਰ ਕੇ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਹੀ ਸੰਭੂ ਤੇ ਖੰਨੋਰੀ ਅਪਰੇਸ਼ਨ ਦੋਰਾਨ ਸੈਕੜੇ ਕਿਸਾਨ ਆਗੂਆਂ, ਵਰਕਰਾਂ ਨੂੰ ਬਾਡਰਾਂ ਅਤੇ ਪਿੰਡਾਂ ਵਿਚੋਂ ਗ੍ਰਿਫਤਾਰ ਕੀਤਾ ਗਿਆ। ਭਗਵੰਤ ਮਾਨ – ਕੇਜਰੀਵਾਲ ਸਰਕਾਰ ਵਲੋਂ ਕਿਸਾਨ ਮੋਰਚਿਆਂ ਤੇ ਕਿਸਾਨਾਂ ਨੂੰ ਲੁੱਟਣ, ਕੁੱਟਣ ਤੇ ਜਬਰੀ ਪੁੱਟਣ ਦੀ ਨੀਤੀ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਅੰਦਰ ਕਿਸਾਨ ਲਹਿਰ ਨੂੰ ਬਦਨਾਮ ਕਰਨ ਲਈ ਇੱਕ ਚਹੇਤੇ ਪੱਤਰਕਾਰ ਰਾਹੀ ਕਿਸਾਨ ਲਹਿਰ ਤੇ ਕਿਸਾਨ ਆਗੂਆਂ ਉਪਰ ਸਿਆਸੀ ਹਮਲਾ ਕਰਵਾਇਆਂ ਗਿਆ। ਕਿਸਾਨ ਜਥੇਬੰਦੀਆਂ ਤੇ ਕਾਰਖਾਨੇਦਾਰਾਂ, ਕਿਸਾਨ ਜਥੇਬੰਦੀਆਂ ਤੇ ਵਪਾਰੀਆਂ, ਕਿਸਾਨ ਜਥੇਬੰਦੀਆਂ ਅਤੇ ਸਥਾਨਕ ਲੋਕਾਂ ਦਾ ਟਕਰਾਅ ਪੈਦਾ ਕਰਨ ਦਾ ਯਤਨ ਕੀਤਾ ਗਿਆ। ਹਿੰਦੂ ਵੋਟਾਂ ਦੀ ਪਾਲਾਬੰਦੀ ਲਈ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਮੋਰਚਿਆਂ ਨੂੰ ਵਿਕਾਸ ਤੇ ਨਿਵੇਸ ਵਿਰੋਧੀ ਸਾਬਤ ਕਰਨਦਾ ਯਤਨ ਕੀਤਾ ਗਿਆ। ਕਿਸਾਨ ਆਗੂਆਂ ਉਤੇ ਬਰਾਬਰ ਸਰਕਾਰ ਚਲਾਉਣ ਦੇ ਇਲਜਾਮ ਲਾਏ ਗਏ। ਪਿਛਲੇ ਸਮੇ ਅੰਦਰ ਭਗਵੰਤ ਮਾਨ – ਕੇਜਰੀਵਾਲ ਸਰਕਾਰ ਵਲੋਂ ਮੁੱਖ ਮੰਤਰੀ ਦੀ ਕੋਠੀ ਮੂਹਰੇ ਮੁਜਾਹਰਾਂ ਕਰਦੇ ਮੁਲਾਜ਼ਮਾਂ ਦੇ ਨਿੱਤ ਪੁੜੇ ਸੇਕੇ ਜਾਦੇ ਹਨ। ਖੇਤ ਮਜ਼ਦੂਰ ਜਥੇਬੰਦੀਆਂ ਦੀਆਂ ਮੰਗਾਂ ਮੰਨਣੀਆਂ ਤਾ ਇੱਕ ਪਾਸੇ ਉਨ੍ਹਾਂ ਨੂੰ ਮੀਟਿੰਗ ਦੇਣ ਤੋ ਵੀ ਇਨਕਾਰ ਕੀਤਾ ਗਿਆ। ਕੁਲ ਮਿਲਾ ਕੇ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਉਨ੍ਹਾਂ ਦੇ ਘੋਲਾਂ ਨੂੰ ਲੁੱਟਣ, ਕੁੱਟਣ ਅਤੇ ਡੰਡੇ ਦੇ ਜੋਰ ਦਬਾਉਣ ਦੇ ਰਾਹ ਪੈ ਰਹੀ ਹੈ। ਭਗਵੰਤ ਮਾਨ – ਕੇਜਰੀਵਾਲ ਸਰਕਾਰ ਵੱਲੋਂ ਕਿਸਾਨ ਮੋਰਚਿਆਂ ਤੇ ਹਮਲਾ ਕਰ ਕੇ ਉਸ ਸਮੇਂ ਕਿਸਾਨ ਲਹਿਰ ਦਾ ਲੱਕ ਤੋੜਨ ਦਾ ਯਤਨ ਕੀਤਾ ਗਿਆ ਹੈ ਜਦੋ ਐਮ ਐਸ ਪੀ ਦੀ ਲੜਾਈ ਸਿਖਰ ਉੱਤੇ ਪਹੁੰਚੀ ਹੋਈ ਸੀ ਅਤੇ ਕੇਦਰੀ ਹਕੂਮਤ ਵੱਲੋ ਜਾਰੀ ਕੀਤੇ ਕੌਮੀ ਖੇਤੀ ਮੰਡੀਕਰਨ ਨੀਤੀ-ਖਰੜੇ ਉੱਤੇ ਲੜਾਈ ਦਾ ਪਿੜ ਬੱਝ ਰਿਹਾ ਸੀ। ਅਜਿਹੇ ਸਮੇਂ ਲੱਗੇ ਮੋਰਚਿਆਂ ਨੂੰ ਖਦੇੜਨਾ ਅਤੇ ਨਵਾ ਮੋਰਚਾ ਲੱਗਣ ਨਾ ਦੇਣਾ ਕੇਦਰੀ ਹਕੂਮਤ ਸਮੇਤ ਉਸ ਦੇ ਆਕਾ ਸਾਮਰਾਜੀ ਕਾਰਪੋਰੇਟਾਂ ਦੀ ਲੋੜ ਹੈ। ਜਿਸ ਉੱਤੇ ਭਗਵੰਤ ਮਾਨ – ਕੇਜਰੀਵਾਲ ਸਰਕਾਰ ਖਰਾ ਉਤਰ ਰਹੀ ਹੈ। ਉਹ ਆਪਣੇ ਲੋਕ ਵਿਰੋਧੀ ਅਮਲ ਰਾਹੀ ਇਹ ਸਾਬਤ ਕਰ ਰਹੀ ਹੈ ਕਿ ਸਰਕਾਰ ਆਮ ਆਦਮੀ ਦੀ ਨਹੀ, ਸਾਮਰਾਜੀ ਕਾਰਪੋਰੇਟਸ ਦੀ ਦਲਾਲ ਸਰਕਾਰ ਹੈ। ਇਹ ਲੋਕਾਂ ਦੀ ਕਚਹਿਰੀ ਅੰਦਰ ਲੋਕ ਦੁਸਮਣ ਵਜੋ ਨੰਗੀ ਹੋ ਰਹੀ ਹੈ। ਤਾਜਾ ਹਮਲੇ ਦੀ ਵੀ ਉਸ ਨੂੰ ਭਾਰੀ ਕੀਮਤ ਉਤਾਰਨੀ ਪੈ ਰਹੀ ਹੈ। ਕਿਸਾਨ ਇਸ ਭਰਮ ਭੁਲੇਖੇ ਵਿਚੋ ਨਿਕਲਣ ਕਿ ਮੋਦੀ ਹਕੂਮਤ ਹੀ ਕਿਸਾਨਾਂ ਦੀ ਦੁਸਮਣ ਹੈ, ਭਗਵੰਤ ਮਾਨ – ਕੇਜਰੀਵਾਲ ਸਰਕਾਰ ਜਾਂ ਉਸ ਦੀ ਅਫਸਰਸ਼ਾਹੀ ਨਹੀ। ਕਿਸਾਨ ਜਥੇਬੰਦੀਆਂ ਅਤੇ ਕਿਸਾਨ ਫੋਰਮਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕਿਸੇ ਇੱਕ ਜਥੇਬੰਦੀ ਜਾ ਇੱਕ ਫੋਰਮ ਉੱਤੇ ਹਮਲਾ ਨਹੀ। ਇਹ ਸਮੂਹ ਜਥੇਬੰਦੀਆਂ ਸਮੂਹ ਫੋਰਮਾਂ ਉੱਤੇ ਹਮਲਾ ਹੈ। ਇਹ ਸਮੁੱਚੀ ਕਿਸਾਨ ਲਹਿਰ ਉੱਤੇ ਹਮਲਾ ਹੈ। ਇਸ ਨਾਲ ਹਕੂਮਤੀ ਹਮਲੇ ਵਿਰੁੱਧ ਸਮੁੱਚੀ ਕਿਸਾਨ ਲਹਿਰ ਅੱਗੇ ਆਵੇਗੀ। ਇੱਕ ਦੂਜੇ ਘੋਲ ਸੱਦਿਆ ਦੀ ਡਟਵੀਂ ਹਿਮਾਇਤ ਕਰਨੀ ਚਾਹੀਦੀ ਹੈ। ਜਿਸ ਦੇ ਆਸਰੇ ਮੁੜ ਸਾਝੇ ਘੋਲ ਲਈ ਜਮੀਨ ਤਿਆਰ ਕੀਤੀ ਜਾਵੇਗੀ।
ਆਗੂਆਂ ਮੰਗ ਕੀਤੀ ਕਿ
ਕੇਂਦਰ ਸਰਕਾਰ ਨਾਲ ਸਬੰਧਿਤ ਅੰਦੋਲਨ ਦੀਆਂ ਮੰਗਾਂ ਵਿੱਚ ਫ਼ਸਲਾਂ ਤੇ ਐਮ. ਐਸ. ਪੀ. ਗਰੰਟੀ ਕਾਨੂੰਨ, ਕਿਸਾਨ ਮਜ਼ਦੂਰ ਦੀ ਕਰਜ਼ ਮੁਕਤੀ, ਮਨਰੇਗਾ ਤਹਿਤ ਵੱਧ ਰੁਜਗਾਰ ਦੀ ਮੰਗ ਸਮੇਤ 12 ਮੰਗਾਂ ਦੇ ਜਲਦ ਹੱਲ ਕੀਤੇ ਜਾਣ। ਉਹਨਾ ਕਿਹਾ ਕਿ 19 ਮਾਰਚ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ, ਚਲਦੇ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਮੋਰਚੇ ਉਖਾੜਨ ਦੀ ਕਾਰਵਾਈ ਕਰਨ, ਕਾਰਨ ਹੋਏ ਹਰ ਤਰ੍ਹਾਂ ਦੇ ਮਾਲੀ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਵੇ ਅਤੇ ਟਰਾਲੀਆਂ ਜਾਂ ਹੋਰ ਸਮਾਨ ਚੋਰੀ ਹੋਣ ਦੇ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਸਾਜ਼ਿਸ਼ ਵਿੱਚ ਸ਼ਾਮਿਲ ਵਿਧਾਇਕ ਗੁਰਲਾਲ ਘਨੌਰ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ। ਪੁਲਿਸ ਵੱਲੋਂ ਮੋਰਚਿਆਂ ਤੇ ਕੀਤੇ ਤਸ਼ੱਦਦ ਵਿੱਚ ਆਮ ਕਿਸਾਨਾਂ ਮਜਦੂਰਾਂ ਦੀ ਕੁੱਟ ਮਾਰ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਤੇ 20 ਮਾਰਚ ਨੂੰ ਸ਼ੰਭੂ ਮੋਰਚੇ ਤੇ ਲਾਠੀਆਂ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਥਾਣਾ ਸ਼ੰਭੂ ਦੇ ਐਸ ਐਚ ਓ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ। ਉਹਨਾ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਜਿੰਨਾ ਸ਼ਰਾਰਤੀ ਅਨਸਰਾਂ ਵੱਲੋਂ ਸ਼ੰਭੂ ਖਨੌਰੀ ਤੇ ਚੋਰੀ-ਚਕਾਰੀ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ, ਅਜਿਹੇ ਅਨਸਰਾਂ ਤੇ ਤੁਰੰਤ ਬਣਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੁਰਜੀਤ ਸਿੰਘ ਫੂਲ, ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਜਨਰਲ ਸਕੱਤਰ ਸੁਖਵਿੰਦਰ ਕੌਰ, ਲਾਲ ਸਿੰਘ ਗੋਲੇਵਾਲਾ, ਸਤਵੰਤ ਸਿੰਘ ਵਜੀਦਪੁਰ, ਜਰਨੈਲ ਸਿੰਘ ਕਾਲੇਕੇ, ਬਲਜੀਤ ਕੌਰ ਮੱਖੂ, ਗੁਰਦੀਪ ਸਿੰਘ ਵੈਰੋਕੇ ਮੀਤ ਪ੍ਰਧਾਨ, ਸਵਿੰਦਰਪਾਲ ਸਿੰਘ ਮਲੋਵਾਲ , ਹਰਚਰਨ ਸਿੰਘ ਤਾਮਕੋਟ, ਕੁਲਜਿੰਦਰ ਸਿੰਘ ਜੰਡਾਂਵਾਲਾ, ਸੂਰਜਭਾਨ, ਬਲਵੰਤ ਸਿੰਘ ਮਹਿਰਾਜ, ਅਵਤਾਰ ਸਿੰਘ ਫੇਰੂਕੇ,ਦਲਜੀਤ ਸਿੰਘ ਗਿੱਲ ਅੰਮ੍ਰਿਤਸਰ,ਗੁਰਪ੍ਰੀਤ ਸਿੰਘ ਫਰੀਦੇਵਾਲਾ, l ਕੁਲਦੀਪ ਸਿੰਘ ਗੁਰਦਾਸਪੁਰ, ਕੁਲਵਿੰਦਰ ਸਿੰਘ ਫਰੀਦਕੋਟ,
ਕੁਲਦੀਪ ਸਿੰਘ ਦਾਦੂਜ਼ੋਧ, ਕੁਲਵਿੰਦਰ ਸਿੰਘ ਗੁਰਦਾਸਪੁਰ, ਗੁਰਦੀਪ ਸਿੰਘ ਵੈਰੋਕੇ, ਨਛੱਤਰ ਸਿੰਘ ਢਿੱਲਵਾਂ, ਦਲਜੀਤ ਸਿੰਘ ਮਾਨਸਾ, ਬਲਦੇਵ ਸਿੰਘ ਸੁੱਖਣਵਾਲਾ ਆਦਿ ਸ਼ਾਮਿਲ ਹੋਏ।

Published on: ਅਪ੍ਰੈਲ 3, 2025 5:52 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।