ਮੋਹਾਲੀ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਜ਼ਿਲ੍ਹੇ ਦੇ ਲਾਲੜੂ ਖੇਤਰ ਵਿੱਚ ਡੀਜ਼ਲ ਲੈ ਕੇ ਜਾ ਰਹੇ ਮਾਲਗੱਡੀ ਦੇ ਪੰਜ ਟੈਂਕਰ ਪਟਰੀ ਉਤੋਂ ਉਤਰਨ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਡੀਜ਼ਲ ਇੰਜਨ ਵਾਲੀ ਮਾਲਗੱਡੀ ਦੇ 4-5 ਡੱਬੇ ਪਟੜੀ ਤੋਂ ਉਤਰ ਗਏ। ਇਸਦੇ ਕਾਰਨਾਂ ਦਾ ਕੁਝ ਪਤਾ ਨਹੀਂ ਚਲ ਸਕਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਰੇਲਵੇ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਰੇਲਵੇ ਦੀ ਤਕਨੀਕੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੇ ਹਨ ਤਾਂ ਜੋ ਹਾਦਸੇ ਦਾ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਪਟੜੀ ਤੋਂ ਟੈਂਕਰ ਉਤਰਨ ਕਾਰਨ ਅੰਬਾਲਾ-ਚੰਡੀਗੜ੍ਹ ਰੇਲ ਮਾਰਗ ਉਤੇ ਕਰੀਬ 4 ਘੰਟੇ ਤੱਕ ਵਿਘਨ ਪਿਆ। ਜਿਸ ਕਾਰਨ ਇਸ ਪਟੜੀ ਤੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਰੋਕਣਾ ਪਿਆ।
Published on: ਅਪ੍ਰੈਲ 3, 2025 7:59 ਬਾਃ ਦੁਃ