ਲਾਇਨਜ਼ ਕਲੱਬ ਮੋਹਾਲੀ ਦੀਆਂ ਨਵੀਂਆਂ ਟੀਮਾਂ ਦਾ ਐਲਾਨ

ਟ੍ਰਾਈਸਿਟੀ

ਮੋਹਾਲੀ: 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਦੀ ਜਨਰਲ ਬਾਡੀ ਮੀਟਿੰਗ ਦਾ ਆਗਾਜ਼ ਹੋਟਲ ਜੋਡਿਇਕ, ਫੇਜ਼-5 ਵਿੱਖੇ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਮੋਹਾਲੀ ਦੇ ਆਗੂਆਂ ਅਤੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸਾਲ 2025-26 ਲਈ ਨਵੀਂ ਟੀਮ ਦੀ ਘੋਸ਼ਣਾ ਕੀਤੀ ਗਈ। ਕਲੱਬ ਦੇ ਚਾਰਟਰਡ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ ਵੱਲੋਂ ਅਥਾਹ ਖੁਸ਼ੀ ਦੇ ਨਾਲ ਕਲੱਬ ਵਿੱਚ ਅਤੇ ਸਮਾਜ ਵਿੱਚ ਕੀਤੀਆਂ ਜਾ ਰਹੀਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲਾਇਨ ਕੇ.ਕੇ. ਅਗਰਵਾਲ ਨੂੰ ਪ੍ਰਧਾਨ ਬਣਾਉਣ ਦੇ ਨਾਮ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਮੌਜੂਦ ਸਾਰੇ ਮੈਂਬਰਾਂ ਨੇ ਸਵੀਕਾਰ ਕੀਤਾ । ਇਸੇ ਤਰ੍ਹਾਂ ਸਰਬ-ਸੰਮਤੀ ਨਾਲ ਹਾਊਸ ਵੱਲੋਂ ਸਕੱਤਰ ਅਤੇ ਖ਼ਜ਼ਾਨਚੀ ਦੇ ਨਾਮਾਂ ਤੇ ਵੀ ਸਹਿਮਤੀ ਪ੍ਰਗਟਾਈ ਗਈ। ਜਨਰਲ ਬਾਡੀ ਮੀਟੀਂਗ ਵਿੱਚ ਦਿੱਤੇ ਗਏ ਫੈਸਲੇ ਮੁਤਾਬਿਕ ਹੇਠਾਂ ਦਿੱਤੇ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਦੇ ਅਹੁਦੇਦਾਰਾਂ ਵਿੱਚ ਲਾਇਨ ਕੇ.ਕੇ. ਅਗਰਵਾਲ ਪ੍ਰਧਾਨ, ਲਾਇਨ ਰਾਜਿੰਦਰ ਚੌਹਾਨ ਸਕੱਤਰ ਅਤੇ ਐਮ.ਜੇ.ਐਫ. ਲਾਇਨ ਸੰਨੀ ਗੋਇਲ ਖਜ਼ਾਨਚੀ ਐਲਾਨੇ ਗਏ।
ਇਸੇ ਤਰ੍ਹਾਂ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਵੱਲੋਂ ਚੁਣੀ ਗਈ ਟੀਮ ਵਿੱਚ ਲਾਇਨ ਤੇਜਿੰਦਰ ਕੌਰ ਪ੍ਰਧਾਨ, ਲਾਇਨ ਕੰਵਲਪ੍ਰੀਤ ਕੌਰ ਸਕੱਤਰ, ਲਾਇਨ ਰੁਪਿੰਦਰ ਕੌਰ ਖਜ਼ਾਨਚੀ ਅਤੇ ਲਾਇਨ ਜਸਵਿੰਦਰ ਕੌਰ ਵਾਇਸ ਪ੍ਰਧਾਨ ਐਲਾਨੇ ਗਏ।

 ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐ. ਨਗਰ ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਦੇ ਪ੍ਰਧਾਨ ਲਾਇਨ ਤੇਜਿੰਦਰ ਕੌਰ ਨੇ ਕਿਹਾ ਹੈ ਕਿ ਬੋਰਡ ਆਫ਼ ਡਾਇਰੈਕਟਰਜ਼ ਦੀ ਮਦਦ ਨਾਲ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਇਸ ਉਪਰੰਤ ਮੈਂਬਰਾਂ ਵੱਲੋਂ ਨਵੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਉਹ ਹਰ ਪ੍ਰੋਜੈਕਟ ਵਿੱਚ ਸ਼ਾਮਲ ਹੋ ਕੇ ਪੂਰਾ ਸਹਿਯੋਗ ਦੇਣਗੇ।

Published on: ਅਪ੍ਰੈਲ 3, 2025 3:16 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।