ਨਵੀਂ ਦਿੱਲੀ, 3 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਥਾਈਲੈਂਡ ਲਈ ਰਵਾਨਾ ਹੋ ਗਏ ਹਨ। ਆਪਣੀ ਯਾਤਰਾ ਦੌਰਾਨ ਉਹ ਬੈਂਕਾਕ ਵਿੱਚ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਤਾਰਨ ਸ਼ਿਨਾਵਾਤਰਾ ਨਾਲ ਗੱਲਬਾਤ ਕਰਨਗੇ ਅਤੇ ਸ਼ੁੱਕਰਵਾਰ ਨੂੰ ਛੇਵੇਂ ਬਿਮਸਟੇਕ ਸੰਮੇਲਨ ਵਿੱਚ ਹਿੱਸਾ ਲੈਣਗੇ। ਪੀਐਮ ਮੋਦੀ ਵੀਰਵਾਰ ਨੂੰ ਸ਼ਿਨਾਵਾਤਰਾ ਨਾਲ ਮੁਲਾਕਾਤ ਕਰਨ ਵਾਲੇ ਹਨ। ਉਸੇ ਦਿਨ ਸ਼ਾਮ ਨੂੰ ਉਹ ਸਮੁੰਦਰੀ ਸਹਿਯੋਗ ਸਮਝੌਤੇ ਲਈ ਬਿਮਸਟੇਕ ਨੇਤਾਵਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ੁੱਕਰਵਾਰ ਨੂੰ ਬਿਮਸਟੇਕ ਸੰਮੇਲਨ ‘ਚ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨਾਲ ਵੀ ਮਿਲਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸ਼ਿਨਾਵਾਤਰਾ ਥਾਈਲੈਂਡ ਦੇ ਚੋਟੀ ਦੇ ਛੇ ਮੰਦਰਾਂ ਵਿੱਚੋਂ ਇੱਕ ਵਾਟ ਫੋ ਦਾ ਦੌਰਾ ਕਰਨਗੇ। ਇਹ ਸਥਾਨ ਬੁੱਧ ਦੀ ਵਿਸ਼ਾਲ ਮੂਰਤੀ ਲਈ ਮਸ਼ਹੂਰ ਹੈ। ਥਾਈਲੈਂਡ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਮਿਆਂਮਾਰ ਅਤੇ ਭੂਟਾਨ ਦੇ ਨੇਤਾ ਬਿਮਸਟੇਕ ਸੰਮੇਲਨ ਵਿੱਚ ਹਿੱਸਾ ਲੈਣਗੇ।
Published on: ਅਪ੍ਰੈਲ 3, 2025 7:40 ਪੂਃ ਦੁਃ