ਰਾਏਕੋਟ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਲੁਧਿਆਣਾ ਦੇ ਰਾਏਕੋਟ ਵਿੱਚ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਪੁੱਤ ਵੱਲੋਂ ਹੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਸੀ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਵਾਲੇ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਲੈਣ ਪਹੁੰਚੇ। ਇਸ ਸਬੰਧੀ ਮਾਂ ਗੁਰਮੇਲ ਕੌਰ ਨੇ ਦੱਸਿਆ ਕਿ ਉਸ ਨੂੰ ਘਸੁੰਨਾਂ ਨਾਲ ਕੁੱਟਿਆ ਹੈ। ਮਾਤਾ ਗੁਰਮੇਲ ਕੌਰ ਦੀ 13 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਆ ਰਹੀ ਹੈ। ਜਦੋਂ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲੇ ਲੈਣ ਪਹੁੰਚੇ ਤਾਂ ਆਸਪਾਸ ਦੇ ਗੁਆਂਢੀ ਵੀ ਇਕੱਠੇ ਹੋ ਗਏ। ਗੁਆਂਢੀਆਂ ਨੇ ਦੱਸਿਆ ਕਿ ਇਹ ਕਦੇ ਵੀ ਪਤਾ ਨਹੀਂ ਲੱਗਿਆ। ਮੌਕੇ ਉਤੇ ਸਬੰਧਤ ਥਾਣਾ ਪੁਲਿਸ ਵੀ ਪਹੁੰਚ ਗਈ। ਪੁਲਿਸ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।

Published on: ਅਪ੍ਰੈਲ 3, 2025 11:51 ਪੂਃ ਦੁਃ