ਨਵੀਂ ਦਿੱਲੀ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
Waqf Bill: ਲੋਕ ਸਭਾ ਵਿੱਚ ਲਿਆਂਦਾ ਗਿਆ ਵਫ਼ਕ ਸੋਧ ਬਿੱਲ 2025 (Waqf Amendment Bill) ਵਿਰੋਧੀ ਦਲ ਦੇ ਸਖਤ ਵਿਰੋਧ ਦੇ ਬਾਵਜੂਦ ਪਾਸ ਹੋ ਗਿਆ। ਇਸ ਬਿੱਲ ਦੇ ਪੱਖ ਵਿੱਚ 288 ਸੰਸਦ ਮੈਂਬਰਾਂ ਨੇ ਵੋਟ ਪਾਈ, ਜਦੋਂ ਕਿ ਵਿਰੋਧ ਵਿੱਚ 232 ਵੋਟ ਪਏ। ਵਿਰੋਧੀ ਦਲ ਦੇ ਮੈਂਬਰਾਂ ਨੇ ਚਰਚਾ ਦੌਰਾਨ ਬਿੱਲ ਖਿਲਾਫ 100 ਤੋਂ ਜ਼ਿਆਦਾ ਸੰਸ਼ੋਧਨ ਪ੍ਰਸਤਾਵ ਦਿੱਤੇ। ਪ੍ਰੰਤੂ ਵੋਟਿੰਗ ਦੌਰਾਨ ਵਿਰੋਧੀ ਦਲ ਦੇ ਸਾਰੇ ਸੰਸੋਧਨ ਕਿਸੇ ਕੰਮ ਦੇ ਨਾ ਰਹੇ।
ਬਿੱਲ ਉਤੇ ਚਰਚਾ ਕਰਦੇ ਹੋਏ ਸਰਕਾਰ ਨੇ ਕਿਹਾ ਕਿ ਜੇਕਰ ਵਕਫ ਸੋਧ ਬਿੱਲ ਨਾ ਲਿਆਉਂਦੇ ਤਾਂ ਸੰਸਦ ਭਵਨ ਸਮੇਤ ਕਈ ਇਮਾਰਤਾਂ ਦਿੱਲੀ ਵਕਫ ਬੋਰਡ ਕੋਲ ਚਲੀ ਜਾਂਦੀ ਅਤੇ ਕਾਂਗਰਸ ਦੇ ਸ਼ਾਸਨਕਾਲ ਵਿੱਚ ਵਕਫ ਸੰਪਤੀਆਂ ਦਾ ਸਹੀ ਨਾਲ ਪ੍ਰਬੰਧ ਹੁੰਦਾ ਤਾਂ ਕੇਵਲ ਮੁਸਲਮਾਨਾਂ ਦੀ ਹੀ ਨਹੀਂ, ਸਗੋਂ ਦੇਸ਼ ਦੀ ਤਕਦੀਰ ਵੀ ਬਦਲ ਜਾਂਦੀ।
ਇਸ ਬਿੱਲ ਨੂੰ ਹੁਣ ਰਾਜ ਸਭਾ ਵਿੱਚ ਲਿਆਂਦਾ ਜਾਵੇਗਾ। ਰਾਜ ਸਭਾ ਵਿੱਚ ਬਿੱਲ ਪਾਸ ਕਰਾਉਣ ਲਈ 119 ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਮਨੋਨੀਤ ਅਤੇ ਆਜ਼ਾਦ ਮੈਂਬਰਾਂ ਨੂੰ ਮਿਲਾ ਕੇ ਐਨਡੀਏ ਦਾ ਅੰਕੜਾ 125 ਹੁੰਦਾ ਹੈ। ਵਿਰੋਧੀ ਦਲ ਕੋਲ 95 ਰਾਜ ਸਭਾ ਮੈਂਬਰ ਹਨ।
Published on: ਅਪ੍ਰੈਲ 3, 2025 8:47 ਪੂਃ ਦੁਃ