ਜਲੰਧਰ, 3 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ ਹੈ। ਰੇਸ਼ਮ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ। ਰੇਸ਼ਮ ਦੀ ਉਮਰ 60 ਸਾਲ ਦੇ ਕਰੀਬ ਸੀ। ਉਹ 5 ਦਿਨ ਤੱਕ ਹਸਪਤਾਲ ‘ਚ ਭਰਤੀ ਰਹੀ। ਰੇਸ਼ਮ ਕੌਰ ਨੂੰ ਦਿਲ ਦੀ ਤਕਲੀਫ਼ ਕਾਰਨ ਸਟੰਟ ਵੀ ਪਵਾਉਣਾ ਪਿਆ।
ਅੱਜ ਰੇਸ਼ਮ ਕੌਰ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਸ਼ਫੀਪੁਰ ਵਿੱਚ ਕੀਤਾ ਗਿਆ।ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਭੇਟ ਕੀਤੀ।
ਰੇਸ਼ਮ ਕੌਰ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਪਰਿਵਾਰ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹੰਸਰਾਜ ਹੰਸ ਸਿਆਸਤਦਾਨ ਵੀ ਹਨ। ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਹਨ ਅਤੇ ਪਦਮ ਸ਼੍ਰੀ ਵੀ ਪ੍ਰਾਪਤ ਕਰ ਚੁੱਕੇ ਹਨ।
Published on: ਅਪ੍ਰੈਲ 3, 2025 1:46 ਬਾਃ ਦੁਃ