ਬਠਿੰਡਾ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬਠਿੰਡਾ ਵਿੱਚ ਲਗਾਏ ਗਏ ਇਕ ਨਾਕੇ ਉਤੇ ਪੰਜਾਬ ਪੁਲਿਸ ਦੀ ਇਕ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਥਾਰ ਵਿੱਚ ਜਾ ਰਹੇ ਮਹਿਲਾਂ ਕਾਂਸਟੇਬਲ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲਾਂ ਕਾਂਸਟੇਬਲ ਅਮਨਦੀਪ ਕੌਰ ਮਾਨਸਾ ਵਿੱਚ ਤੈਨਾਤ ਸੀ। ਆਰਜੀ ਤੌਰ ਉਤੇ ਬਠਿੰਡਾ ਵਿੱਚ ਡਿਊਟੀ ਦੇਣ ਆਈ ਹੋਈ ਸੀ। ਪੁਲਿਸ ਥਾਣਾ ਅਤੇ ਨਾਰਕੋਟਿਕਸ ਬਿਊਰ ਦੀ ਟੀਮ ਵੱਲੋਂ ਬਾਦਲ ਰੋਡ ਉਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਦੋਂ ਲਾਡਲੀ ਚੌਂਕ ਦੇ ਨੇੜੇ ਇਕ ਕਾਲੇ ਰੰਗ ਦੀ ਥਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾ ਉਨ੍ਹਾਂ ਗੱਡੀ ਦੀ ਤਲਾਸੀ ਲਈ ਜਿਸ ਵਿਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਵਿਚੋਂ ਪੁਲਿਸ ਰਿਮਾਂਡ ਲਿਆ ਜਾਵੇਗਾ।
Published on: ਅਪ੍ਰੈਲ 3, 2025 3:41 ਬਾਃ ਦੁਃ