ਸੂਰਤ, 5 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਨੌਜਵਾਨ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਇਕ ਹੋਰ ਬਾਬੇ ਨੂੰ ਅਦਾਲਤ ਵੱਲੋਂ 10 ਸਾਲ ਦੀ ਜੇਲ੍ਹ ਸੁਣਾਈ ਗਈ ਹੈ। ਬਾਬੇ ਉਤੇ ਇਕ 19 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਸਨ। ਸੂਰਤ ਦੀ ਸੈਸ਼ਨ ਅਦਾਲਤ ਵੱਲੋਂ ਦਿਗੰਬਰ ਜੈਨਮੂਨੀ ਸ਼ਾਂਤੀਸਾਗਰ ਮਹਾਰਾਜ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅੱਜ ਇਸ ਮਾਮਲੇ ਵਿੱਚ ਸਜਾ ਸੁਣਾਈ ਗਈ ਹੈ। ਅਦਾਲਤ ਵੱਲੋਂ 25 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਹੈ।
2017 ਵਿੱਚ ਇਕ 19 ਸਾਲਾ ਲੜਕੀ ਨਾਲ ਦਿਗੰਬਰ ਜੈਨਮੁਨੀ ਵੱਲੋਂ ਜਬਰਦਸਤੀ ਕੀਤੀ ਗਹੀ ਸੀ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਾਲ 2017 ਵਿੱਚ ਜੈਨਮੁਨੀ ਸੂਰਤ ਦੇ ਨਾਨਪੁਰ ਸਥਿਤ ਉਪਾਅਸ਼ਯ ਵਿੱਚ ਰਹਿ ਰਹੇ ਸਨ। ਮੱਧ ਪ੍ਰਦੇਸ਼ ਦੀ ਰਹਿਦ ਵਾਲੀ ਲੜਕੀ ਤੇ ਉਸਦੇ ਪਰਿਵਾਰ ਦੀ ਉਸ ਸਮੇਂ ਮਹਾਰਾਜ ਵਿੱਚ ਆਸਥਾ ਸੀ। ਸ਼ਾਂਤੀਸਾਗਰ ਨੇ ਪੂਜਾ ਵਿਧੀ ਦੇ ਬਹਾਨੇ ਉਨ੍ਹਾਂ ਨੂੰ ਬੁਲਾਇਆ ਸੀ। ਰਾਤ ਸਮੇਂ ਪਰਿਵਾਰ ਉਥੇ ਰੁਕਿਆ ਸੀ। ਇਸ ਦੌਰਾਨ ਰਾਤ ਨੂੰ ਸਾਢੇ 9 ਵਜੇ ਦੇ ਕਰੀਬ ਸ਼ਾਂਤੀਸਾਗਰ ਨੇ ਲੜਕੀ ਨੂੰ ਪੂਜਾ ਦੇ ਬਹਾਨੇ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਪਰਿਵਾਰ ਨੂੰ ਕਮਰੇ ਤੋਂ ਬਾਹਰ ਖੜ੍ਹੇ ਹੋਣ ਲਈ ਕਿਹਾ। ਇਸ ਦੌਰਾਨ ਲੜਕੀ ਨਾਲ ਬਲਾਤਕਰ ਕੀਤਾ ਗਿਆ। ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਸੂਰਤ ਦੇ ਅਥਵਾਲਾਈਸ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਇਸ ਮਾਮਲੇ ਵਿੱਚ ਜੈਨਮੁਨੀ ਸ਼ਾਂਤੀਸਾਗਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
Published on: ਅਪ੍ਰੈਲ 5, 2025 7:16 ਬਾਃ ਦੁਃ