ਪੁਲਿਸ ਨੇ ਦਰਜ ਕੀਤਾ ਮਾਮਲਾ, ਦੋ ਗ੍ਰਿਫਤਾਰ
ਨਵੀਂ ਦਿੱਲੀ, 5 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਮਿਡ ਡੇ ਮੀਲ ਵਿੱਚ ਮੀਨੂੰ ਖਾਣਾ ਨਾ ਦੇਣ ਸਬੰਧੀ ਪੁੱਛਣ ਉਤੇ ਝਾੜੂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਤਮਿਲਨਾਡੂ ਦੀ ਹੈ, ਜਿੱਥੇ 5ਵੀਂ ਕਲਾਸ ਦੇ ਵਿਦਿਅਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਮਿਡ ਡੇ ਮੀਲ ਦੌਰਾਨ ਅੰਡਾ ਨਾ ਮਿਲਣ ਨੂੰ ਲੈ ਕੇ ਵਿਦਿਆਰਥੀ ਨੇ ਪੁੱਛਿਆ ਸੀ। ਇਸ ਘਟਨਾ ਦਾ ਵੀਡੀਓ ਵਿਦਿਆਰਥੀ ਨੇ ਆਪਣੀ ਅਧਿਆਪਕਾ ਦੇ ਮੋਬਾਇਲ ਵਿੱਚ ਰਿਕਾਰਡ ਕਰ ਲਿਆ। ਘਟਨਾ 2 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਜਦੋਂ ਵਿਦਿਆਰਥੀ ਮਿਡ ਡੇ ਮੀਲ ਵਰਕਰ ਲਕਸ਼ਮੀ ਨੂੰ ਪੁੱਛਿਆ ਕਿ ਉਸ ਨੂੰ ਅੰਡਾ ਕਿਉਂ ਨਹੀਂ ਦਿੱਤਾ ਗਿਆ। ਲਕਸ਼ਮੀ ਅਤੇ ਉਸਦੀ ਹੈਲਪਰ ਮੁਨੀਅਮਲ ਨੇ ਦਾਅਵਾ ਕੀਤਾ ਕਿ 43 ਅੰਡੇ ਉਬਾਲੇ ਸਨ ਜਿੰਨਾਂ ਵਿਚੋਂ ਤਿੰਨ ਅੰਡੇ ਛਿਲਦੇ ਸਮੇਂ ਟੁੱਟ ਗਏ ਸੀ ਅਤੇ ਉਨ੍ਹਾਂ ਨੂੰ ਅਗਲੇ ਦਿਨ ਅੰਡਾ ਦੇਣ ਦਾ ਵਿਸ਼ਵਾਸ ਦਿੱਤਾ। ਵਿਦਿਆਰਥੀ ਵੱਲੋਂ ਨਰਾਜ਼ਗੀ ਜਿਤਾਉਣ ਉਤੇ ਵਰਕਰਾਂ ਨੇ ਉਸਦੀ ਝਾੜੂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਖਬਰਾਂ ਮੁਤਾਬਕ ਵੀਡੀਓ ਵਿਦਿਆਰਥੀ ਦੇ ਮਾਪਿਆਂ ਕੋਲ ਪਹੁੰਚ ਗਈ, ਜੋ ਸਕੂਲ ਪ੍ਰਬੰਧਕ ਕੇਟੀ ਦਾ ਮੈਂਬਰ ਹੈ। ਇਸ ਤੋਂ ਬਾਅਦ ਮਾਮਲਾ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਜਾਂਚ ਤੋਂ ਬਾਅਦ ਪੋਲੂਰ ਖੰਡ ਵਿਕਾਸ ਅਧਿਕਾਰੀ ਨੇ ਤੁਰੰਤ ਮਿਡ ਡੇ ਮੀਲ ਵਰਕਰ ਤੇ ਹੈਲਪਰ ਨੂੰ ਮੁਅੱਤਲ ਕਰ ਦਿੱਤਾ । ਦੋਵਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।
Published on: ਅਪ੍ਰੈਲ 5, 2025 3:52 ਬਾਃ ਦੁਃ