ਭੁਲੱਥ ਥਾਣੇ ‘ਚੋਂ ਮੁਲਜ਼ਮ ਫਰਾਰ, ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਹੋਮ ਗਾਰਡ ਜਵਾਨ ਗ੍ਰਿਫ਼ਤਾਰ

ਪੰਜਾਬ

ਕਪੂਰਥਲਾ, 5 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਕਪੂਰਥਲਾ ਦੇ ਭੁਲੱਥ ਥਾਣੇ ( Bhulath Police station) ਤੋਂ ਇੱਕ ਚੋਰੀ ਦਾ ਮੁਲਜ਼ਮ ਫਰਾਰ ਹੋ ਗਿਆ। ਮੁਲਜ਼ਮ ਕੌਸ਼ਲ ਗਿੱਲ ਰਾਤ ਨੂੰ ਜੇਲ੍ਹ ਵਿੱਚੋਂ ਸੰਤਰੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਹੋਮ ਗਾਰਡ ਜਵਾਨ ਕਸ਼ਮੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭੁਲੱਥ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੌਸ਼ਲ ਗਿੱਲ ਨੂੰ ਬਿਜਲੀ ਦੀ ਦੁਕਾਨ ਤੋਂ 22 ਹਜ਼ਾਰ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਥਾਣੇ ਦੇ ਮੁਨਸ਼ੀ ਵਿਕਾਸ ਅਨੁਸਾਰ ਮੁਲਜ਼ਮ ਨੂੰ 3 ਅਪਰੈਲ ਦੀ ਰਾਤ 8 ਵਜੇ ਲਾਕਅੱਪ ਵਿੱਚ ਬੰਦ ਕਰ ਦਿੱਤਾ ਗਿਆ ਸੀ।ਉਸ ਨੂੰ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।
4 ਅਪ੍ਰੈਲ ਨੂੰ ਸਵੇਰੇ 4 ਵਜੇ ਹੋਮ ਗਾਰਡ ਕਾਂਸਟੇਬਲ ਕਸ਼ਮੀਰ ਸਿੰਘ ਨੇ ਦੇਖਿਆ ਕਿ ਜੇਲ੍ਹ ਦਾ ਦਰਵਾਜ਼ਾ ਅਤੇ ਥਾਣੇ ਦਾ ਮੁੱਖ ਗੇਟ ਖੁੱਲ੍ਹਾ ਸੀ। ਜਾਂਚ ‘ਚ ਪਤਾ ਲੱਗਾ ਕਿ ਮੁਲਜ਼ਮ ਫਰਾਰ ਹੋ ਗਿਆ ਸੀ। ਡੀਐਸਪੀ ਨੇ ਦੱਸਿਆ ਕਿ ਇਹ ਘਟਨਾ ਹੋਮ ਗਾਰਡ ਜਵਾਨ ਦੀ ਅਣਗਹਿਲੀ ਕਾਰਨ ਵਾਪਰੀ ਹੈ।
ਪੁਲੀਸ ਨੇ ਫਰਾਰ ਮੁਲਜ਼ਮ ਕੌਸ਼ਲ ਗਿੱਲ ਅਤੇ ਹੋਮਗਾਰਡ ਜਵਾਨ ਕਸ਼ਮੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਫਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ, ਜਦਕਿ ਹੋਮਗਾਰਡ ਜਵਾਨ ਤੋਂ ਪੁੱਛਗਿੱਛ ਜਾਰੀ ਹੈ।

Published on: ਅਪ੍ਰੈਲ 5, 2025 5:21 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।