ਡੀ ਸੀ ਨੇ ਮੋਹਾਲੀ ਸ਼ਹਿਰ ਦੀਆਂ ਸੜਕਾਂ ਤੋਂ ਟ੍ਰੈਫਿਕ ਦਾ ਭੀੜ-ਭੜੱਕਾ ਘਟਾਉਣ ਅਤੇ ਨਿਯਮਿਤ ਕਰਨ ਦੀ ਯੋਜਨਾ ‘ਤੇ ਸਮੇਂ ਸਿਰ ਕੰਮ ਕਰਨ ਲਈ ਜ਼ੋਰ ਦਿੱਤਾ

Punjab

ਮੋਹਾਲੀ, 5 ਅਪ੍ਰੈਲ, 2025: ਦੇਸ਼ ਕਲਿੱਕ ਬਿਓਰੋ

ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮੋਹਾਲੀ ਦੀਆਂ ਸੜਕਾਂ, ਖਾਸ ਕਰਕੇ ਏਅਰਪੋਰਟ ਰੋਡ ‘ਤੇ ਟ੍ਰੈਫਿਕ ਦਾ ਭੀੜ-ਭੜੱਕਾ ਘਟਾਉਣ ਅਤੇ ਨਿਯਮਿਤ ਕਰਨ ਦੀ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਰੋਜ਼ਾਨਾ ਇਸ ਰੂਟ ‘ਤੇ ਚੱਲਣ ਵਾਲੇ ਯਾਤਰੀਆਂ ਨੂੰ ਕੁਝ ਰਾਹਤ ਦੇਣ ਲਈ ਯੋਜਨਾ ‘ਤੇ ਸਮੇਂ ਸਿਰ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਡੀਕੰਜੈਸ਼ਨ ਯੋਜਨਾ ਦੇ ਸਹਯੋਗੀ ਵਿਭਾਗਾਂ ਅਤੇ ਏਜੰਸੀਆਂ ਨਾਲ ਮੀਟਿੰਗ ਦੌਰਾਨ, ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਉਹ ਕਾਗਜ਼ੀ ਕਾਰਵਾਈ ਤੋਂ ਅੱਗੇ ਵਧ ਕੇ ਜ਼ਮੀਨੀ ਪੱਧਰ ‘ਤੇ ਕਰਨ ਵੱਲ ਵਧੀਏ। ਐਮ ਸੀ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ, ਅਮਰਿੰਦਰ ਸਿੰਘ ਮੱਲ੍ਹੀ, ਚੰਡੀਗੜ੍ਹ ਯੂ ਟੀ ਪ੍ਰਸ਼ਾਸਨ ਦੇ ਪ੍ਰਤੀਨਿਧੀਆਂ ਅਤੇ ਰੇਲਵੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦਿਆਂ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਜਨਾ ਨੂੰ ਸਾਕਾਰ ਕਰਨ ਲਈ ਲੋੜੀਂਦੇ ਸਾਰੇ ਕੰਮ ਅਤੇ ਪ੍ਰਵਾਨਗੀਆਂ ਹਰ ਪੱਧਰ ‘ਤੇ ਤੇਜ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਰੇਲਵੇ ਅਧਿਕਾਰੀਆਂ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਬਾਵਾ ਵ੍ਹਾਈਟ ਹਾਊਸ ਤੋਂ ਸ਼ੁਰੂ ਹੋਣ ਵਾਲੇ ਨਵੇਂ ਰੂਟ ‘ਤੇ ਲੰਬਿਤ ਰੇਲਵੇ ਦੀ ਪ੍ਰਵਾਨਗੀ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਏਅਰਪੋਰਟ ਰੋਡ ‘ਤੇ ਜੇ ਐਲ ਪੀ ਐਲ ਕਰਾਸਿੰਗ ‘ਤੇ ਦੋ ਵਾਧੂ ਬਾਕਸਾਂ ਦੀ ਉਸਾਰੀ ਵੀ ਕਰਨ ਲਈ ਵੀ ਕਿਹਾ ਤਾਂ ਜੋ ਇੱਥੇ ਪੈਦਾ ਹੋਣ ਵਾਲੀਆਂ ਟ੍ਰੈਫਿਕ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ।

ਇਸੇ ਤਰ੍ਹਾਂ, ਚੰਡੀਗੜ੍ਹ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਗੁਰਦੁਆਰਾ ਸਾਂਝਾ ਸਾਹਿਬ ਦੇ ਨੇੜੇ ਕਬਜ਼ੇ ਹਟਾਉਣ ਦੀ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਉਪਰੰਤ ਹੀ ਇੱਥੇ ਆਉਣ ਵਾਲੇ ਦਿਨਾਂ ਚ ਜੰਕਸ਼ਨ ਤਿਆਰ ਕਰਨ ਲਈ ਰਸਤਾ ਪੱਧਰਾ ਹੋਵੇਗਾ।

ਗਮਾਡਾ ਏ ਸੀ ਏ ਅਤੇ ਇੰਜੀਨੀਅਰਿੰਗ ਵਿੰਗ ਨੂੰ ਅਜੀਤ ਪ੍ਰੈਸ ਰੋਡ ਤੋਂ ਸੈਕਟਰ 74 ਤੱਕ ਸੜ੍ਹਕ ਚਾਰ-ਮਾਰਗੀ ਕਰਨ ਦੇ ਪ੍ਰੋਜੈਕਟ ਰਾਹੀਂ ਅੱਗੇ ਵਧਣ ਲਈ ਕਿਹਾ ਗਿਆ ਜੋ ਕਿ ਪੀਆਰ 6 ਨੂੰ ਮਿਲ ਕੇ ਇੱਕ ਹੋਰ ਸਮਾਨਾਂਤਰ ਸੜਕੀ ਰਸਤਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਐਮ ਸੀ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਅਤੇ ਗਮਾਡਾ ਏ ਸੀ ਏ ਅਮਰਿੰਦਰ ਸਿੰਘ ਮੱਲ੍ਹੀ ਨੂੰ ਇਸ ਰੂਟ ਦਾ ਸਾਂਝਾ ਦੌਰਾ ਕਰਨ ਲਈ ਵੀ ਕਿਹਾ।

Published on: ਅਪ੍ਰੈਲ 5, 2025 8:56 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।