ਮੋਹਾਲੀ, 5 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਅੱਜ (5 ਅਪ੍ਰੈਲ) ਸ਼ਾਮ 7.30 ਵਜੇ ਮੋਹਾਲੀ ‘ਚ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਆਈਪੀਐਲ-2025 ਵਿੱਚ ਪਹਿਲੀ ਵਾਰ ਇੱਕ ਦੂਜੇ ਨਾਲ ਭਿੜਨਗੀਆਂ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ ਅਤੇ ਮੈਚ ਜਿੱਤਣ ਲਈ ਮੈਦਾਨ ‘ਤੇ ਜ਼ੋਰਦਾਰ ਅਭਿਆਸ ਕੀਤਾ।
ਇਸ ਦੌਰਾਨ ਸਪਿਨ ਗੇਂਦਬਾਜ਼ੀ ਕੋਚ ਸੁਨੀਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਕਿੰਗਜ਼ ਟੀਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਅੱਜ ਮੈਦਾਨ ‘ਚ ਬਿਹਤਰ ਪ੍ਰਦਰਸ਼ਨ ਕਰੇਗੀ।
ਜਿਕਰਯੋਗ ਹੈ ਕਿ ਪੰਜਾਬ ਕਿੰਗਜ਼ ਲਈ ਉਨ੍ਹਾਂ ਦਾ ਘਰੇਲੂ ਮੈਦਾਨ ਮੁੱਲਾਂਪੁਰ ਕ੍ਰਿਕੇਟ ਸਟੇਡੀਅਮ ਪਿਛਲੇ ਸੀਜ਼ਨ ਵਿੱਚ ਜ਼ਿਆਦਾ ਵਧੀਆ ਸਾਬਤ ਨਹੀਂ ਹੋਇਆ ਸੀ। ਇਸ ਮੈਦਾਨ ਵਿੱਚ ਟੀਮ ਦੀ ਜਿੱਤ ਦਾ ਪ੍ਰਤੀਸ਼ਤ ਸਿਰਫ 20% ਰਿਹਾ ਹੈ। ਇਸ ਵਾਰ ਨਵੇਂ ਕਪਤਾਨ ਸ਼੍ਰੇਅਸ ਅਈਅਰ ‘ਤੇ ਘਰੇਲੂ ਮੈਦਾਨ ‘ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ।
Published on: ਅਪ੍ਰੈਲ 5, 2025 7:32 ਪੂਃ ਦੁਃ