ਮੋਹਾਲੀ: 05 ਅਪ੍ਰੈਲ, ਜਸਵੀਰ ਗੋਸਲ
ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਇਕਾਈ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਪੱਪੀ, ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ 25 ਕਰੋੜ ਰੁਪਏ ਖਰਚ ਕਰਨ, ਸਕੂਲਾਂ ਵਿੱਚ ਪ੍ਰਚਾਰ ਸਮਾਗਮ ਕਰਕੇ ਸਰਕਾਰ ਦੇ ਗੁਣਗਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਬਣਾਉਣ ਦੀ ਬਜਇ ਓਹਨਾ ਵਿੱਚ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਵਿਚ ਭੇਜੀਆਂ ਗ੍ਰਾਂਟਾਂ ਦੇ ਨੀਂਹ ਪੱਥਰ ਰੱਖਣ ਤੇ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਤੇ ਸਰਕਾਰੀ ਆਗੂਆਂ ਨੂੰ ਸੱਦ ਕੇ ਗੁਣਗਾਨ ਕਰਨ ਲਈ ਸਮਾਗਮ ਕਰਨ ਲਈ ਪੱਤਰ ਜਾਰੀ ਕਰਨੇ ਕਿਹੜੀ ਸਿੱਖਿਆ ਕ੍ਰਾਂਤੀ ਹੈ ? ਦਾਖਲਿਆਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਦਾ ਖਹਿੜਾ ਛੱਡ ਕੇ ਮਿਸਤਰੀਆਂ ਮਗਰ ਘੁੰਮਣਾ ਪੈ ਰਿਹਾ ਹੈ। ਇਸਦੇ ਪ੍ਰਬੰਧਾਂ ਅਤੇ ਨੀਂਹ ਪੱਥਰ ਬਣਾਉਣ ਲਈ ਰਾਸ਼ੀ ਵੀ ਬਹੁਤ ਘੱਟ ਦਿੱਤੀ ਜਾ ਰਹੀ ਹੈ ਜਿਸਦਾ ਸਿੱਧਾ ਬੋਝ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਜੇਬ ਤੇ ਪੈ ਰਿਹਾ ਹੈ। ਮੋਹਾਲੀ ਵਰਗੇ ਜਿਲ੍ਹੇ ਵਿੱਚ ਤਾਂ ਇਹ ਸਥਿਤੀ ਹੋਰ ਵੀ ਗੰਭੀਰ ਹੈ ਜਿੱਥੇ ਲੇਬਰ ਦੇ ਰੇਟ ਅਸਮਾਨ ਛੋਹ ਰਹੇ ਹਨ, ਪੱਥਰਾਂ ਦੀ ਬਣਵਾਈ ਸਮੇਤ ਜੀ ਐਸ ਟੀ ਬਹੁਤ ਮਹਿੰਗੇ ਮੁੱਲ ਤੇ ਪੈ ਰਹੀ ਹੈ ਅਤੇ ਫੇਰ ਮਾਪਿਆਂ, ਐਸਐਮਸੀ ਕਮੇਟੀ ਮੈਬਰਾਂ ਅਤੇ ਆਏ ਮਹਿਮਾਨਾਂ ਦੇ ਖਾਣ ਪੀਣ ਦਾ ਸਾਰਾ ਖਰਚ ਨਿਗੂਣੀਆਂ ਗਰਾਟਾਂ ਰਾਹੀਂ ਪੂਰਾ ਕਰਨ ਦੇ ਹੁਕਮ ਚਾੜ੍ਹ ਦਿੱਤੇ ਗਏ ਹਨ।
ਜਿੰਨਾ ਸਕੂਲ ਅਧਿਆਪਕਾਂ,ਇੰਚਾਰਜਾਂ,ਮੁਖੀਆਂ ਅਤੇ ਪ੍ਰਿੰਸੀਪਲਾਂ ਨੇ ਸਿਵਲ ਵਰਕਸ ਦੇ ਕੰਮਾਂ ਲਈ ਦਿਨ ਰਾਤ ਮਿਹਨਤ ਕੀਤੀ ਓਹਨਾਂ ਨੂੰ ਹੀ ਅੱਖੋਂ ਪਰੋਖੇ ਕਰਕੇ ਆਪਣੇ ਮੰਤਰੀਆਂ ਦੇ ਨਾਮ ਨੀਂਹ ਪੱਥਰਾਂ ਖੁਣਵਾਉਣ ਦਾ ਹੁਕਮ ਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਖਾਸ ਹੋਣ ਦਾ ਸਬੂਤ ਪੇਸ਼ ਕੀਤਾ ਹੈ ਜਿਸਦਾ ਜੀ ਟੀ ਯੂ ਮੋਹਾਲੀ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਇਹੀ ਨੇਤਾ ਪਿਛਲੀਆਂ ਸਰਕਾਰਾਂ ਵਲੋਂ ਮਸ਼ਹੂਰੀਆਂ ਤੇ ਕੀਤੇ ਜਾਂਦੇ ਬੇਤਹਾਸ਼ਾਂ ਖਰਚਾਂ ਤੇ ਲੋਕਾਂ ਦੀਆਂ ਸੱਥਾਂ ਵਿੱਚ ਜਾ ਕੇ ਤਨਜ਼ ਕਰਦੇ ਸਨ ਪਰ ਹੁਣ ਆਪ ਹੀ ਓਸੇ ਨੱਕੇ ਵਿਚ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਝੋਕ ਕੇ ਮਸ਼ਹੂਰੀਆਂ ਵਿੱਚ ਹੀ ਕ੍ਰਾਂਤੀ ਕਰਨ ਨੂੰ ਫਿਰਦੇ ਹਨ, ਇਹ ਕੋਈ ਸਿੱਖਿਆ ਕ੍ਰਾਂਤੀ ਨਹੀਂ ਹੈ ਇਹ ਨਿਰੋਲ ਸਿੱਖਿਆ ਦਾ ਦਮਨ ਹੈ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸਕੂਲਾਂ ਵਿਚ ਸਮਾਗਮਾਂ ਤੇ 25 ਕਰੋੜ ਦੀ ਰਾਸ਼ੀ ਖਰਚ ਕਰਨ ਦੀ ਥਾਂ ਤੇ ਸਕੂਲਾਂ ਦੀ ਬਿਹਤਰੀ ਲਈ ਖਰਚ ਕੀਤੇ ਜਾ ਸਕਦੇ ਹਨ। ਯਾਦ ਰਹੇ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਸਾਰੀਆਂ ਗ੍ਰਾਂਟਾਂ ਦੇ ਪਰਚਾਰ ਲਈ 10500 ਸਕੂਲਾਂ ਵਿੱਚ ਨੀਂਹ ਪੱਥਰ ਰੱਖਣ ਲਈ 25 ਕਰੋੜ ਰੁਪਏ ਖਰਚਣ ਜਾ ਰਹੀ ਹੈ ਜਿਸ ਵਾਸਤੇ 7 ਅਪ੍ਰੈਲ ਤੋਂ ਸਕੂਲਾਂ ਵਿੱਚ ਸਮਾਗਮ ਸ਼ੁਰੂ ਹੋਣਗੇ ਅਤੇ ਦੋ ਮਹੀਨੇ ਦੇ ਕਰੀਬ ਇਹ ਸਮਾਗਮ ਚਲਣਗੇ ਜਿਸ ਲਈ ਸਮਾਗਮਾਂ ਨੂੰ ਸਫਲ ਬਣਾਉਣ ਲਈ ਸਾਰੇ ਜਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਪੱਤਰ ਨੂੰ ਪੱਤਰ ਜਾਰੀ ਕੀਤੇ ਗਏ ਹਨ ਜਿਸ ਕਰਕੇ ਅਧਿਆਪਕ ਜਥੇਬੰਦੀਆਂ ਵੱਲੋਂ ਇਹ ਪ੍ਰਤੀਕਿਰਿਆ ਆ ਰਹੀ ਹੈ। ਇਸ ਮੌਕੇ ਇਸ ਮੌਕੇ ਇਸ ਸਮੇਂ ਬਲਜੀਤ ਸਿੰਘ,ਚਰਨਜੀਤ ਸਿੰਘ, ਸਤਵਿੰਦਰ ਕੌਰ,ਵੀਨਾ ਕੁਮਾਰੀ,ਹਰਪ੍ਰੀਤ ਸਿੰਘ ਭਜੌਲੀ,ਸੰਦੀਪ ਸਿੰਘ,ਰਾਕੇਸ਼ ਕੁਮਾਰ ,ਗੁਰਮਨਜੀਤ ਸਿੰਘ,ਸਰਦੂਲ ਸਿੰਘ,ਨਵਕਿਰਨ ਖੱਟੜਾ,ਗੁਰਪ੍ਰੀਤ ਸਿੰਘ, ਅਵਰਿੰਦਰ ਸਿੰਘ,ਗੁਲਜੀਤ ਸਿੰਘ,ਵੇਦ ਪ੍ਰਕਾਸ਼, ਮਨੋਜ ਕੁਮਾਰ,ਪਵਨ ਕੁਮਾਰ,ਵਰਿੰਦਰ ਸਿੰਘ,ਮਾਨ ਸਿੰਘ,ਹਰਪ੍ਰੀਤ ਧਰਮਗੜ੍ਹ,ਬਲਜੀਤ ਸਿੰਘ,ਦਰਸ਼ਨ ਸਿੰਘ,ਕੁਲਵਿੰਦਰ ਸਿੰਘ,ਗੁਰਵੀਰ ਸਿੰਘਆਦਿ ਅਧਿਆਪਕ ਆਗੂ ਸ਼ਾਮਿਲ ਸਨ ਆਦਿ ਅਧਿਆਪਕ ਆਗੂ ਹਾਜ਼ਰ ਸਨ
Published on: ਅਪ੍ਰੈਲ 5, 2025 8:31 ਬਾਃ ਦੁਃ