ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਸੂਬਾਈ ਡੈਲੀਗੇਟ ਇਜਲਾਸ ‘ਚ 15 ਮੈਂਬਰੀ ਸੂਬਾਈ ਕਾਰਜਕਾਰਨੀ ਦੀ ਹੋਈ ਚੋਣ

ਪੰਜਾਬ

ਦਲਜੀਤ ਕੌਰ 

ਬਰਨਾਲਾ, 6 ਅਪ੍ਰੈਲ, 2025: ਤਰਕਸ਼ੀਲ ਸੁਸਾਇਟੀ ਪੰਜਾਬ ਦੇ ਦੋ ਰੋਜ਼ਾ ਸੂਬਾਈ ਡੈਲੀਗੇਟ ਇਜਲਾਸ ਦੇ ਦੂਜੇ ਦਿਨ ਅਗਲੇ ਦੋ ਸਾਲਾਂ ਲਈ 15 ਮੈਂਬਰੀ ਨਵੀਂ ਸੂਬਾਈ ਕਾਰਜਕਾਰਨੀ ਟੀਮ ਦੀ ਚੋਣ ਕੀਤੀ ਗਈ ਜਿਸ ਵਿੱਚ ਜਥੇਬੰਦਕ ਵਿਭਾਗ ਲਈ ਮਾਸਟਰ ਰਾਜਿੰਦਰ ਭਦੌੜ, ਵਿਤ ਵਿਭਾਗ ਰਾਜੇਸ਼ ਅਕਲੀਆ, ਸਭਿਆਚਾਰਕ ਵਿਭਾਗ ਜੋਗਿੰਦਰ ਕੁੱਲੇਵਾਲ, ਮੀਡੀਆ ਵਿਭਾਗ ਸੁਮੀਤ ਅੰਮ੍ਰਿਤਸਰ, ਮੁੱਖ ਸੰਪਾਦਕ ਤਰਕਸ਼ੀਲ ਮੈਗਜ਼ੀਨ (ਪੰਜਾਬੀ) ਰਾਜਪਾਲ ਬਠਿੰਡਾ, ਮੁੱਖ ਸੰਪਾਦਕ ਤਰਕਸ਼ੀਲ ਮੈਗਜ਼ੀਨ (ਹਿੰਦੀ) ਕੁਲਜੀਤ ਡੰਗਰਖੇੜਾ, ਸਾਹਿਤ ਵਿਭਾਗ ਰਾਮ ਸਵਰਨ ਲੱਖੇਵਾਲੀ, ਪ੍ਰਿੰਟਿੰਗ ਵਿਭਾਗ ਸੁਖਵਿੰਦਰ ਬਾਗਪੁਰ, ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਜਸਵੰਤ ਮੋਹਾਲੀ, ਮਾਨਸਿਕ ਸਿਹਤ ਮਸ਼ਵਰਾ ਵਿਭਾਗ ਜੁਝਾਰ ਲੌਂਗੋਵਾਲ, ਕਾਨੂੰਨ ਵਿਭਾਗ ਜਸਵਿੰਦਰ ਫਗਵਾੜਾ, ਵਿਦਿਆਰਥੀ ਚੇਤਨਾ ਵਿਭਾਗ ਗੁਰਪ੍ਰੀਤ ਸ਼ਹਿਣਾ, ਸਾਹਿਤ ਵੈਨ ਵਿਭਾਗ ਮੋਹਨ ਬਡਲਾ, ਸੋਸ਼ਲ ਮੀਡੀਆ ਵਿਭਾਗ ਸੁਰਜੀਤ ਟਿੱਬਾ ਅਤੇ ਦਫਤਰ ਸਕੱਤਰ ਲਈ ਹੇਮ ਰਾਜ ਸਟੈਨੋਂ ਚੁਣੇ ਗਏ।

ਇਸ ਤੋਂ ਪਹਿਲੇ ਸੈਸ਼ਨ ਵਿੱਚ ਸੂਬਾ ਕਾਰਜਕਾਰਨੀ ਵੱਲੋਂ ਪਿਛਲੇ ਸੈਸ਼ਨ ਦੀ ਦੋ ਸਾਲਾ ਰੀਵੀਊ ਰਿਪੋਰਟ ਅਤੇ ਅਗਲੇ ਦੋ ਸਾਲ ਲਈ ਕਾਰਜ ਵਿਉਂਤਬੰਦੀ ਦਾ ਖਰੜਾ ਪੇਸ਼ ਕੀਤਾ ਗਿਆ। ਇਸ ਉੱਤੇ ਵੱਖ ਵੱਖ ਜੋਨਾਂ ਅਤੇ ਇਕਾਈਆਂ ਨਾਲ ਸੰਬੰਧਿਤ ਡੈਲੀਗੇਟਾਂ ਬਲਬੀਰ ਲੌਂਗੋਵਾਲ, ਮਾਸਟਰ ਪਰਮਵੇਦ ਸੰਗਰੂਰ, ਸਤ ਪਾਲ ਸਲੋਹ, ਜਸਵੰਤ ਜੀਰਖ, ਗੁਰਮੀਤ ਖਰੜ, ਰਾਮ ਕੁਮਾਰ ਪਟਿਆਲਾ, ਅਜੀਤ ਪ੍ਰਦੇਸੀ, ਸੰਦੀਪ ਧਾਰੀਵਾਲ ਭੋਜਾਂ, ਕੁਲਵੰਤ ਕੌਰ, ਭੂਰਾ ਸਿੰਘ ਮਹਿਮਾਸਰਜਾ, ਜੁਝਾਰ ਲੌਂਗੋਵਾਲ, ਦੀਪ ਦਿਲਬਰ, ਰਾਮ ਸਿੰਘ ਨਿਰਮਾਣ, ਗਗਨ ਰਾਮਪੁਰਾ, ਮਾਸਟਰ ਜਗਦੀਸ਼ ਰਾਏਪੁਰ ਡਿੱਬਾ, ਮੁਖਤਿਆਰ ਗੋਪਾਲਪੁਰ, ਜਸਪਾਲ ਬਾਸਰਕੇ, ਕੁਲਵਿੰਦਰ ਨਗਾਰੀ ਆਦਿ ਨੇ ਉਸਾਰੂ ਵਿਚਾਰ ਵਟਾਂਦਰਾ ਕਰਦਿਆਂ ਤਰਕਸ਼ੀਲ਼ ਮੈਗਜ਼ੀਨ ਦੀ ਗਿਣਤੀ ਵਧਾਉਣ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਚ ਸਮੂਹ ਇਕਾਈਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ, ਤਰਕਸ਼ੀਲ ਟੀ. ਵੀ., ਕਾਨੂੰਨ ਵਿਭਾਗ ਤੇ ਸ਼ੋਸ਼ਲ ਮੀਡੀਆ ਵਿਭਾਗ ਨੂੰ ਹੋਰ ਸਰਗਰਮ ਕਰਨ ਅਤੇ ਤਰਕਸ਼ੀਲ ਸਾਹਿਤ ਵੈਨ ਦੇ ਸਾਲਾਨਾ ਪ੍ਰੋਗਰਾਮ ਤੋਂ ਇਲਾਵਾ ਇਕਾਈ ਪੱਧਰ ਤੇ ਮੀਟਿੰਗਾਂ, ਪਰਿਵਾਰਕ ਮਿਲਣੀਆਂ, ਪਾਠਕ ਮਿਲਣੀਆਂ, ਚੇਤਨਾ ਸੈਮੀਨਾਰਾਂ ਅਤੇ ਸਿਖਲਾਈ ਵਰਕਸ਼ਾਪਾਂ ਦੀ ਲਗਾਤਾਰਤਾ ਬਣਾਈ ਰੱਖਣ ਅਤੇ ਵਧ ਤੋਂ ਵਧ ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਨੂੰ ਸ਼ਾਮਿਲ ਕਰਕੇ ਸੁਸਾਇਟੀ ਦਾ ਘੇਰਾ ਹੋਰ ਵਿਸ਼ਾਲ ਕਰਨ ਆਦਿ ਖੇਤਰਾਂ ਵਿਚ ਹੋਰ ਵਧ ਸਰਗਰਮ ਹੋਣ ਦੀ ਲੋੜ ਉਤੇ ਜੋਰ ਦਿੱਤਾ ਗਿਆ।

ਇਸ ਮੌਕੇ ਪੰਜਾਬ ਸਮੇਤ ਦੇਸ਼ ਵਿਚ ਦਿਨੋਂ ਦਿਨ ਵਧ ਰਹੇ ਅੰਧ ਵਿਸ਼ਵਾਸਾਂ, ਧਾਰਮਿਕ ਕੱਟੜਵਾਦ, ਡੇਰਾਵਾਦ, ਬਾਬਾਵਾਦ, ਜਮਹੂਰੀ ਹੱਕਾਂ ਦੀ ਉਲੰਘਣਾ, ਸਿੱਖਿਆ ਦੇ ਵਧ ਰਹੇ ਭਗਵੇਂਕਰਨ, ਵਪਾਰੀਕਰਨ ਅਤੇ ਦੇਸ਼ ਵਿਚ ਵਧ ਰਹੇ ਫ਼ਿਰਕੂ ਫਾਸ਼ੀਵਾਦ ਦੇ ਹਮਲਿਆਂ ਦੇ ਖਿਲਾਫ਼ ਤਰਕਸ਼ੀਲ ਸੁਸਾਇਟੀ ਵੱਲੋਂ ਸਮਾਜ ਵਿਚ ਵਿਗਿਆਨਕ ਅਤੇ ਜਮਾਤੀ ਚੇਤਨਾ ਦੀ ਲਹਿਰ ਨੂੰ ਹੋਰ ਤੇਜੀ ਨਾਲ ਵਿਕਸਤ ਕਰਨ ਦੇ ਇਲਾਵਾ ਪੰਜਾਬ ਵਿੱਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਵਾਉਣ ਲਈ ਜੱਥੇਬੰਦਕ ਯਤਨ ਹੋਰ ਤੇਜ ਕਰਨ ਦਾ ਫੈਸਲਾ ਕੀਤਾ ਗਿਆ।

Published on: ਅਪ੍ਰੈਲ 6, 2025 9:48 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।