ਮੋਹਾਲੀ, 6 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮੋਹਾਲੀ ਜ਼ਿਲ੍ਹੇ ਵਿੱਚ ਬਨੂੜ ਨੇੜਲੇ ਪਿੰਡ ਮੋਹੀ ਕਲਾਂ ਦੇ ਦੋ ਕਿਸਾਨਾਂ ਦੀ ਤਿੰਨ ਵਿੱਘੇ ਵਿੱਚ ਬੀਜੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਜਾਣਕਾਰੀ ਦਿੰਦਿਆਂ ਕਿਸਾਨ ਬਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਵਾਸੀ ਪਿੰਡ ਮੋਹੀ ਕਲਾ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਬਿਜਲੀ ਦੀ ਸਪਾਰਕਿੰਗ ਕਾਰਨ ਵਾਪਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਪਿੰਡ ਮੋਹੀ ਕਲਾ ਤੋਂ ਖੇੜੀ ਗੁਰਨਾ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਹੈ।
ਸਪਾਰਕਿੰਗ (sparking) ਕਾਰਨ ਬਿਜਲੀ ਦੀ ਚੰਗਿਆੜੀ ਉਸ ਦੀ ਪੱਕੀ ਹੋਈ ਕਣਕ ਦੀ ਫਸਲ ‘ਤੇ ਡਿੱਗ ਗਈ ਅਤੇ ਕੁਝ ਹੀ ਦੇਰ ‘ਚ ਅੱਗ ਲੱਗ ਗਈ। ਪਿੰਡ ਖੇੜੀ ਗੁਰਨਾ ਦਾ ਰਹਿਣ ਵਾਲਾ ਇੱਕ ਵਿਅਕਤੀ ਇਸ ਲਿੰਕ ਸੜਕ ਤੋਂ ਲੰਘ ਰਿਹਾ ਸੀ। ਉਸ ਨੇ ਤੁਰੰਤ ਘਟਨਾ ਦੀ ਸੂਚਨਾ ਪਿੰਡ ਖੇੜੀ ਗੁਰਨਾ ਅਤੇ ਮੋਹੀ ਕਲਾ ਦੇ ਵਾਸੀਆਂ ਨੂੰ ਦਿੱਤੀ। ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਆਪਣੇ ਟਰੈਕਟਰਾਂ ਅਤੇ ਹੈਰੋਂਆਂ ਨਾਲ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਸਮੇਂ ਵਿੱਚ ਹੀ ਤਿੰਨ ਵਿੱਘੇ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।
Published on: ਅਪ੍ਰੈਲ 6, 2025 7:17 ਪੂਃ ਦੁਃ