ਕੋਲੰਬੋ, 6 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਸ਼੍ਰੀਲੰਕਾ ਨੇ 14 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕੱਲ੍ਹ ਮਛੇਰਿਆਂ ਦੀ ਰਿਹਾਈ ‘ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਦਿਸਾਨਾਇਕ ਨਾਲ ਗੱਲ ਕੀਤੀ ਸੀ। ਮੋਦੀ ਆਪਣਾ ਤਿੰਨ ਦਿਨਾ ਸ਼੍ਰੀਲੰਕਾ ਦੌਰਾ ਪੂਰਾ ਕਰਕੇ ਭਾਰਤ ਪਰਤ ਆਏ ਹਨ।ਇਸ ਤੋਂ ਪਹਿਲਾਂ ਅੱਜ ਉਨ੍ਹਾਂ ਨੇ ਮਹੋ ਓਮੰਥਾਈ ਰੇਲ ਲਾਈਨ ਦਾ ਉਦਘਾਟਨ ਕੀਤਾ ਅਤੇ ਅਨੁਰਾਧਾਪੁਰਾ ਦੇ ਬੋਧੀ ਤੀਰਥ ਸਥਾਨ ‘ਤੇ ਸਿਗਨਲ ਪ੍ਰਣਾਲੀ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਨਾਲ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਹ ਰੇਲ ਲਾਈਨ ਸ਼੍ਰੀਲੰਕਾ ਦੇ ਮਹੋ ਜ਼ਿਲ੍ਹੇ ਅਤੇ ਓਮਾਨਥਾਈ ਜ਼ਿਲ੍ਹੇ ਦੇ ਵਿਚਕਾਰ ਉੱਤਰੀ ਰੇਲਵੇ ਲਾਈਨ ਦਾ 128 ਕਿਲੋਮੀਟਰ ਲੰਬਾ ਭਾਗ ਹੈ। ਇਹ ਸ਼੍ਰੀਲੰਕਾ ਦੇ ਕੁਰੁਨੇਗਾਲਾ, ਅਨੁਰਾਧਾਪੁਰਾ ਅਤੇ ਵਾਵੁਨੀਆ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।
Published on: ਅਪ੍ਰੈਲ 6, 2025 1:57 ਬਾਃ ਦੁਃ