ਨਵੀਂ ਦਿੱਲੀ, 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਮਹਿੰਗਾਈ ਦੇ ਜ਼ਮਾਨੇ ਵਿੱਚ ਲੋਕਾਂ ਉਤੇ ਹੋਰ ਮਾਰ ਪਈ ਹੈ। ਸਰਕਾਰ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਪੈਟਰੋਲੀਅਮ ਤੇ ਨੈਚੁਰਲ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਐਲਪੀਜੀ ਦੀ ਕੀਮਤ ਵਿੱਚ ਵਾਧਾ ਉਜਵਲਾ ਅਤੇ ਆਮ ਖਪਤਕਾਰਾਂ ਦੋਵਾਂ ਲਈ ਹੋਵੇਗਾ। ਹੁਣ ਗੈਸ ਸਿਲੰਡਰ ਲਈ 803 ਰੁਪਏ ਦੀ ਬਜਾਏ 853 ਰੁਪਏ ਲੱਗਣਗੇ। ਉਜਵਲਾ ਯੋਜਨਾ ਵਾਲੇ ਸਿਲੰਡਰ ਲੈਣ ਲਈ 550 ਰੁਪਏ ਦੇਣੇ ਪੈਣਗੇ।
Published on: ਅਪ੍ਰੈਲ 7, 2025 4:48 ਬਾਃ ਦੁਃ