ਮੋਹਾਲੀ, 7 ਅਪ੍ਰੈਲ 2025: ਦੇਸ਼ ਕਲਿੱਕ ਬਿਓਰੋ
ਕੋਚਿੰਗ ਸੈਂਟਰ (ਹੈਂਡਬਾਲ) ਸ.ਸ.ਸ.ਸਕੂਲ 3ਬੀ1 ਮੋਹਾਲੀ ਦੇ ਖਿਡਾਰੀ ਰੀਜਨ ਭਾਰਤੀ ਪੁੱਤਰ ਸ੍ਰੀ ਗੋਰੇ ਲਾਲ ਦੀ ਚੋਣ ਇੰਡੀਅਨ ਫੋਰਸ ਵਿੱਚ ਬਤੌਰ ਗੋਲਕੀਪਰ (goalkeeper) ਸਪੋਰਟਸ ਕੋਟੇ ਅਧੀਨ ਹੋਈ ਹੈ। ਇਸ ਖਿਡਾਰੀ ਵੱਲੋਂ ਸਾਲ 2024-25 ਵਿੱਚ ਸੀਨੀਅਰ ਨੈਸ਼ਨਲ ਹੈਂਡਬਾਲ ਚੈਪੀਅਨਸਿਪ ਵਿੱਚ ਜੋ ਕਿ ਰਾਂਚੀ (ਝਾਰਖੰਡ) ਵਿਖੇ ਆਯੋਜਿਤ ਹੋਈ ਸੀ, ਵਿੱਚ ਟੀਮ ਦੀ ਪ੍ਰਤੀਨਿੱਧਤਾ ਕਰਦੇ ਹੋਏ ਪੰਜਾਬ ਦੀ ਝੋਲੀ ਬਰੋਂਜ ਮੈਡਲ ਪੁਆਇਆ ਗਿਆ। ਇਸ ਦੇ ਨਾਲ ਹੀ ਜੂਨੀਅਰ ਨੈਸ਼ਨਲ ਹੈਂਡਬਾਲ ਚੈਪੀਅਸ਼ਿੱਪ ਜੋ ਕਿ ਜਹਾਨਾਬਾਦ (ਬਿਹਾਰ) ਵਿਖੇ ਕਰਵਾਈ ਗਈ, ਵਿੱਚ ਪੰਜਾਬ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ ਅਤੇ ਇਹ ਖਿਡਾਰੀ ਇਸ ਟੂਰਨਾਮੈਂਟ ਵਿੱਚ ਬੈਸਟ ਗੋਲਕੀਪਰ ਚੁਣਿਆ ਗਿਆ।
ਅੱਜ ਰੁਪੇਸ਼ ਕੁਮਾਰ ਬੇਗੜਾ ਜ਼ਿਲ੍ਹਾ ਖੇਡ ਅਫਸਰ, ਰਾਕੇਸ਼ ਕੁਮਾਰ ਸ਼ਰਮਾ ਹੈਂਡਬਾਲ ਕੋਚ ਅਤੇ ਸਾਰੇ ਕੋਚਿੰਗ ਅਤੇ ਦਫਤਰੀ ਸਟਾਫ ਵੱਲੋ ਖਿਡਾਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ।
Published on: ਅਪ੍ਰੈਲ 7, 2025 9:37 ਬਾਃ ਦੁਃ