ਡੇ-ਸਕਾਲਰ ਸਪੋਰਟਸ ਵਿੰਗ ਦੀ ਚੋਣ ਲਈ ਟਰਾਇਲ 8 ਅਪੈਲ ਤੋਂ : ਜ਼ਿਲ੍ਹਾ ਖੇਡ ਅਫ਼ਸਰ

ਖੇਡਾਂ ਪੰਜਾਬ

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ

ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2025-26 ਦੇ ਸੈਸ਼ਨ ਲਈ ਡੇ-ਸਕਾਲਰ ਸਪੋਰਟਸ ਵਿੰਗ ਸਕੂਲਾਂ ਲਈ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ, ਜ਼ਿਲ੍ਹਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦਿੰਦੇ ਹੋਏ ਦੱਸਿਆ ਕਿ ਸਿਲੈਕਸ਼ਨ ਟਰਾਇਲ ਵਿੱਚ ਉਮਰ ਵਰਗ ਅੰਡਰ 14,17,19 ਦੇ ਖਿਡਾਰੀ/ ਖਿਡਾਰਨਾਂ ਭਾਗ ਲੈ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ/ ਖਿਡਾਰਨਾਂ ਦਾ ਜਨਮ ਅੰ:14 ਲਈ 01 ਜਨਵਰੀ 2012, ਅੰ: 17 ਲਈ 01 ਜਨਵਰੀ 2009, ਅੰ: 19 ਲਈ 01 ਜਨਵਰੀ 2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਸਰੀਰਿਕ ਅਤੇ ਮੈਡੀਕਲੀ ਫਿੱਟ ਹੋਵੇ। ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸਨਾਂ ਵਿੱਚੋਂ ਕੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਭਾਗ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ’ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਡੇ-ਸਕਾਲਰ ਵਿੰਗ (day-scholar sports wing) ਲਈ ਸਿਲੈਕਟ ਹੋਏ ਖਿਡਾਰੀਆਂ ਨੂੰ 125/—ਰੁਪਏ ਪ੍ਰਤੀ ਦਿਨ/ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਮੁਫਤ ਕੋਚਿੰਗ ਮੁੱਹਈਆ ਕਰਵਾਈ ਜਾਵੇਗੀ। ਇਹ ਸਿਲੈਕਸ਼ਨ ਟਰਾਇਲ (ਲੜਕੇ— ਲੜਕੀਆਂ) ਮਿਤੀ 08 ਅਪ੍ਰੈਲ 2025 ਤੋ 12 ਅਪ੍ਰੈਲ 2025 ਤੱਕ ਜ਼ਿਲ੍ਹੇ ਦੇ ਵੱਖ—ਵੱਖ ਸਥਾਨਾਂ ’ਤੇ ਲਏ ਜਾਣਗੇ। ਗੇਮ ਖੋਹ—ਖੋਹ (ਕੇਵਲ ਲੜਕੀਆਂ) ਸਰਕਾਰੀ ਹਾਈ ਸਕੂਲ ਪਿੰਡ ਬੁੱਟਰ ਸ਼ਰੀਹ, ਗੇਮ ਕੁਸ਼ਤੀ ਦੇ ਟ੍ਰਾਇਲ ਸਰਕਾਰੀ ਸੀ: ਸੈ: ਸਕੂਲ ਲੜਕੇ ਗਿੱਦੜਬਾਹਾ, ਗੇਮ ਬਾਸਕਿਟਬਾਲ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ, ਗੇਮ ਬਾਕਸਿੰਗ, ਜਿਮਨਾਸਟਿਕਸ ਅਤੇ ਗੇਮ ਹਾਕੀ ਦੇ ਟਰਾਇਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ, ਗੇਮ ਹੈਂਡਬਾਲ ਦੇ ਟ੍ਰਾਇਲ ਸਰਕਾਰੀ ਸੀ: ਸੈ: ਸਕੂਲ (ਲੜਕੇ) ਮਲੋਟ ਅਤੇ ਸਰਕਾਰੀ.ਸ.ਸ.ਸਕੂਲ ਮਹਿਮੂਦਖੇੜਾ (ਭਾਈ ਕਾ ਕੇਰਾ) ਵਿਖੇ , ਗੇਮ ਰੋਲਰ ਸਕੇਟਿੰਗ ਦੇ ਟ੍ਰਾਇਲ ਲਿਟਲ ਫਲਾਵਰ ਕਾਨਵੈਂਟ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ , ਗੇਮ ਕਬੱਡੀ ਦੇ ਟ੍ਰਾਇਲ ਦਸ਼ਮੇਸ਼ ਸਟੇਡੀਅਮ, ਪਿੰਡ ਗੁਰੂਸਰ ਵਿਖੇ ਕਰਵਾਏ ਜਾਣਗੇ।

ਇਹ ਸਿਲੈਕਸ਼ਨ ਟਰਾਇਲ ਰੋਜ਼ਾਨਾ ਸਵੇਰੇ 08:00 ਵਜੇ ਸ਼ੁਰੂ ਕੀਤੇ ਜਾਣਗੇ। ਜਿਸ ਲਈ ਰਜਿਸਟਰੇਸ਼ਨ ਫਾਰਮ ਨਿਰਧਾਰਤ ਮਿਤੀ ਨੂੰ ਟਰਾਇਲ ਸਥਾਨ ਉਤੇ ਜਾਂ ਇਸ ਤੋਂ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਭਾਗ ਲੈਣ ਵਾਲਾ ਖਿਡਾਰੀ ਆਪਣੇ ਜ਼ਿਲ੍ਹੇ ਨਾਲ ਹੀ ਸਬੰਧ ਰਖਦਾ ਹੋਵੇ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਅਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣ। ਟਰਾਇਲਾਂ ਵਿੱਗ ਭਾਗ ਲੈਣ ਲਈ ਖਿਡਾਰੀਆਂ/ ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ। ਟਰਾਇਲ ਸਥਾਨ ਉੱਤੇ ਖਿਡਾਰੀ/ਖਿਡਾਰਨ ਪਰੋਪਰ ਸਪੋਰਟਸ ਕਿੱਟ ਵਿੱਚ ਆਉਣਾ ਯਕੀਨੀ ਬਣਾਉਣਗੇ।

Published on: ਅਪ੍ਰੈਲ 7, 2025 4:28 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।