ਜਲੰਧਰ, 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਜਲੰਧਰ ਜ਼ਿਲ੍ਹੇ ਵਿੱਚ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਸੌ ਰਹੇ ਨੌਜਵਾਨ ਦੀ ਅੱਗਣ ਲੱਗਣ ਕਾਰਨ ਮੌਤ ਹੋ ਗਈ। ਜ਼ਿਲ੍ਹੇ ਦੇ ਪਿੰਡ ਦਮੁੰੜਾ ਵਿੱਚ ਚੌਪੜੀ ਨੂੰ ਅੱਗ ਲੱਗਣ ਕਾਰਨ ਵਿਚ ਸੌ ਰਹੇ 18 ਸਾਲੇ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਚਾਹ ਬਣਾ ਰਹੇ ਸਨ ਤਾਂ ਅਚਾਨਕ ਤੇਜ਼ ਹਵਾ ਆਉਣ ਕਾਰਨ ਅੱਗ ਲੱਗ ਗਈ। ਝੌਪੜੀ ਵਿੱਚ ਬੈਠੀ ਲੜਕੀ ਨੇ ਤਾਂ ਬਾਹਰ ਨਿਕਲ ਕੇ ਜਾਨ ਬਚਾ ਲਈ। ਪ੍ਰੰਤੂ 18 ਸਾਲਾ ਬੇਟਾ ਕ੍ਰਿਸ਼ਨਾ ਝੌਪੜੀ ਵਿੱਚ ਸੋ ਰਿਹਾ ਸੀ। ਅੱਗ ਨੇ ਉਸ ਨੂੰ ਚਪੇਟ ਵਿੱਚ ਲੈ ਲਿਆ। ਅੱਗ ਲੱਗਣ ਕਾਰਨ ਉਸਦੀ ਮੌਤ ਹੋ ਗਈ।
ਬਿਹਾਰ ਦੇ ਸਹਰਸਾ ਦੇ ਰਹਿਣ ਵਾਲਾ ਜਮੇਲੀ ਰਾਮ ਇੱਥੇ ਆ ਕੇ ਮਜ਼ਦੂਰੀ ਕਰਦਾ ਸੀ। ਉਹ ਖੇਤ ਵਿੱਚ ਮੋਟਰ ਉਤੇ ਬਣੇ ਕਮਰੇ ਨਾਲ ਝੌਪੜੀ ਬਣਾ ਕੇ ਰਹਿੰਦਾ ਸੀ। ਜਮੇਲੀ ਰਾਮ ਨੇ ਦੱਸਿਆ ਕਿ ਜਦੋਂ ਉਹ ਪਤਨੀ ਬਚਮਨੀ ਦੇਵੀ ਨਾਲ ਕੰਮ ਲਈ ਪਿੰਡ ਵਿੱਚ ਗਿਆ ਸੀ ਤਾਂ ਇਸ ਤੋਂ ਬਾਅਦ ਅੱਗ ਲੱਗ ਗਈ। ਉਸਨੇ ਦੱਸਿਆ ਕਿ ਉਸਦੀ 6 ਸਾਲਾ ਤੇ 8 ਸਾਲਾ ਬੇਟੀ ਚਾਹ ਬਣਾ ਰਹੀਆਂ ਸਨ ਤਾਂ ਉਸ ਸਮੇਂ ਅੱਗ ਲੱਗ ਗਈ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਸਿਰਫ ਰਿਪੋਰਟ ਦਰਜ ਕੀਤੀ ਗਈ ਹੈ।
Published on: ਅਪ੍ਰੈਲ 7, 2025 9:23 ਪੂਃ ਦੁਃ