ਲੁਧਿਆਣਾ, 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸੈਂਟਰਲ ਜੇਲ੍ਹ ਲੁਧਿਆਣਾ ਵਿੱਚ ਬੀਤੇ ਦੇਰ ਰਾਤ ਨੂੰ ਕੈਦੀਆਂ ਦੇ ਆਪਸੀ ਝੜਪ ਹੋਣ ਦੀ ਖਬਰ ਹੈ। ਕੈਦੀਆਂ ਦੀ ਜੇਲ੍ਹ ਵਿੱਚ ਝੜਪ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਨੂੰ ਕੈਦੀ ਬੈਰਕ ਵਿੱਚ ਸੌਣ ਸਮੇਂ ਦੋ ਕੈਦੀਆਂ ਨੇ ਇਕ ਵਿਚਾਰਾਧੀਨ ਕੈਦੀ ਨੂੰ ਆਪਣੇ ਪੈਰਾਂ ਵੱਲ ਸੌਣ ਲਈ ਕਿਹਾ। ਜਦੋਂ ਉਸਨੇ ਮਨ੍ਹਾਂ ਕਰ ਦਿੱਤਾ ਤਾਂ ਦੋਵਾਂ ਕੈਦੀਆਂ ਨੇ ਗੁੱਸੇ ਵਿੱਚ ਆ ਕੇ ਉਸ ਉਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹ ਜ਼ਖਮੀ ਹੋ ਗਿਆ, ਸਿਰ ਉਤੇ ਟਾਂਕੇ ਲਗਾਉਣੇ ਪਏ। ਕਮਲਜੀਤ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੈ। ਜਦੋਂ ਉਹ ਰਾਤ ਨੂੰ ਸੌਣ ਲਈ ਬੈਰਕ ਵਿੱਚ ਗਿਆ ਤਾਂ ਵਿਰੋਧੀ ਪਾਰਟੀ ਦੇ 2 ਜਾਣੇ ਉਥੇ ਸਨ। ਦੋਵਾਂ ਨੇ ਉਸਨੂੰ ਪੈਰਾਂ ਵੱਲ ਸੌਣ ਲਈ ਕਿਹਾ। ਜਦੋਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਹਮਲਾ ਕਰ ਦਿੱਤਾ। ਜ਼ਖਮੀ ਕੈਦੀ ਨੂੰ ਪਹਿਲਾਂ ਜੇਲ੍ਹ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਇਲਾਜ ਲਈ ਸਿਵਿਲ ਹਸਪਤਾਲ ਲਿਜਾਇਆ ਗਿਆ। ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਹੈ।
Published on: ਅਪ੍ਰੈਲ 7, 2025 8:10 ਪੂਃ ਦੁਃ