ਜੈਪੁਰ, 8 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਜੈਪੁਰ ‘ਚ ਇਕ ਤੇਜ਼ ਰਫਤਾਰ SUV ਗੱਡੀ ਨੇ ਸੜਕ ‘ਤੇ ਹਫੜਾ-ਦਫੜੀ ਮਚਾ ਦਿੱਤੀ। ਸ਼ਰਾਬੀ ਫੈਕਟਰੀ ਮਾਲਕ ਨੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ 7 ਕਿਲੋਮੀਟਰ ਤੱਕ ਤੇਜ਼ ਰਫ਼ਤਾਰ ਨਾਲ SUV ਚਲਾਈ।
ਬੇਕਾਬੂ ਗੱਡੀ ਨੇ ਪੈਦਲ ਜਾ ਰਹੇ 9 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। 6 ਲੋਕ ਗੰਭੀਰ ਜ਼ਖਮੀ ਹਨ। ਘਟਨਾ ਸੋਮਵਾਰ ਰਾਤ ਕਰੀਬ 9.30 ਵਜੇ ਵਾਪਰੀ।
ਪੁਲੀਸ ਅਨੁਸਾਰ ਸ਼ਹਿਰ ਦੇ ਐਮਆਈ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਵਾਹਨਾਂ ਨੂੰ ਟੱਕਰ ਮਾਰਨ ਦੀ ਪਹਿਲੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਗੱਡੀ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਦਾਖਲ ਹੋ ਗਈ।
ਗੱਡੀ ਨੇ ਸਭ ਤੋਂ ਵੱਧ ਨੁਕਸਾਨ ਨਾਹਰਗੜ੍ਹ ਥਾਣਾ ਖੇਤਰ ਵਿੱਚ ਕੀਤਾ। ਇੱਥੋਂ ਕਰੀਬ ਇੱਕ ਕਿਲੋਮੀਟਰ ਦੂਰ ਇੱਕ ਭੀੜੀ ਗਲੀ ਵਿੱਚ ਕਾਰ ਫੱਸ ਗਈ ਅਤੇ ਲੋਕਾਂ ਦੀ ਮਦਦ ਨਾਲ ਪੁਲੀਸ ਨੇ ਮੁਲਜ਼ਮ ਡਰਾਈਵਰ ਨੂੰ ਕਾਬੂ ਕਰ ਲਿਆ।
Published on: ਅਪ੍ਰੈਲ 8, 2025 12:01 ਬਾਃ ਦੁਃ