ਸੰਗਰੂਰ, 8 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਅੱਜ ਸਵੇਰੇ ਵਾਪਰੇ ਇਕ ਦਰਦਨਾਕ ਹਾਦਸੇ ਵਿੱਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਾਨ ਚਲੀ ਗਈ, ਜਦੋਂ ਕਿ ਇਕ ਨੌਜਵਾਨ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਰਾਮਾ ਮੰਡੀ ਦਾ ਇਕ ਪਰਿਵਾਰ ਪਟਿਆਲਾ ਜਾ ਰਿਹਾ ਸੀ। ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਹੋਇਆ ਪਰਿਵਾਰ ਰਾਮਨਗਰ ਸਿਬੀਆ ਦੇ ਨੇੜੇ ਪਹੁੰਚਿਆ ਤਾਂ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਵਾਪਰੇ ਹਾਦਸੇ ਵਿੱਚ ਕ੍ਰਿਸ਼ਨ ਲਾਲ 65 ਸਾਲ, ਜਤਿੰਦਰ ਸਿੰਘ 66 ਸਾਲ ਤੇ ਰਵਿ ਕੁਮਾਰ 42 ਸਾਲ ਵਾਸੀ ਰਾਮਾ ਮੰਡੀ ਦੀ ਮੌਕੇ ਉਤੇ ਮੌਤ ਹੋ ਗਈ ਅਤੇ 24 ਸਾਲਾ ਕਰਨ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਸੜਕ ਸੁਰੱਖਿਆ ਫੋਰਸ ਨੇ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ, ਜਿੱਥੋਂ ਮੁਢਲਾ ਇਲਾਜ ਕਰਨ ਤੋਂ ਬਾਅਦ ਪਟਿਆਲਾ ਭੇਜ ਦਿੱਤਾ।
Published on: ਅਪ੍ਰੈਲ 8, 2025 2:23 ਬਾਃ ਦੁਃ