ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ


8 ਅਪ੍ਰੈਲ 2008 ਨੂੰ ਆਂਧਰਾ ਪ੍ਰਦੇਸ਼ ਤੇ ਕਰਨਾਟਕ ਦੀਆਂ ਸਰਕਾਰਾਂ ਨੇ ਆਪਣੇ ਰਾਜਾਂ ‘ਚ ਸਿੱਖਾਂ ਨੂੰ ਘੱਟ ਗਿਣਤੀ ਘੋਸ਼ਿਤ ਕੀਤਾ ਸੀ
ਚੰਡੀਗੜ੍ਹ, 8 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 8 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 8 ਅਪ੍ਰੈਲ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 8 ਅਪ੍ਰੈਲ, 1988 ਨੂੰ ਜਨਰਲ ਵੇਂਗ ਸ਼ੁੰਗ ਕੁਨ ਨੂੰ ਚੀਨ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ।
  • ਨਾਸਾ ਵੱਲੋਂ ਜੇਮਿਨੀ-1 ਨੂੰ 8 ਅਪ੍ਰੈਲ 1964 ‘ਚ ਲਾਂਚ ਕੀਤਾ ਗਿਆ ਸੀ।
  • 8 ਅਪ੍ਰੈਲ 2008 ਨੂੰ ਆਂਧਰਾ ਪ੍ਰਦੇਸ਼ ਤੇ ਕਰਨਾਟਕ ਦੀਆਂ ਸਰਕਾਰਾਂ ਨੇ ਆਪਣੇ ਰਾਜਾਂ ‘ਚ ਸਿੱਖਾਂ ਨੂੰ ਘੱਟ ਗਿਣਤੀ ਘੋਸ਼ਿਤ ਕੀਤਾ ਸੀ।
  • ਅੱਜ ਦੇ ਦਿਨ ਹੀ 1959 ਵਿੱਚ ਕੰਪਿਊਟਰ ਇੰਜਨੀਅਰਾਂ ਨੇ ਇੱਕ ਨਵੀਂ ਪ੍ਰੋਗਰਾਮਿੰਗ ਭਾਸ਼ਾ ‘ਕੋਬੋਲ’ ਬਣਾਉਣ ਲਈ ਮੀਟਿੰਗ ਕੀਤੀ ਸੀ।
  • 1946 ਵਿਚ 8 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਦੀ ਪੂਰਵ-ਅਧਿਕਾਰੀ ਸੰਸਥਾ ਲੀਗ ਆਫ਼ ਨੇਸ਼ਨਜ਼ ਦੀ ਆਖ਼ਰੀ ਮੀਟਿੰਗ ਹੋਈ ਸੀ।
  • ਅੱਜ ਦੇ ਦਿਨ 1929 ਵਿੱਚ ਕ੍ਰਾਂਤੀਕਾਰੀਆਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਅਸੈਂਬਲੀ ‘ਚ ਬੰਬ ਸੁੱਟਿਆ ਸੀ।
  • 8 ਅਪ੍ਰੈਲ 1912 ਨੂੰ ਨੀਲ ਨਦੀ ‘ਚ ਸਮੁੰਦਰੀ ਜਹਾਜ਼ਾਂ ਦੇ ਟਕਰਾਉਣ ਕਾਰਨ ਇਨ੍ਹਾਂ ਵਿਚ ਸਵਾਰ 200 ਤੋਂ ਵੱਧ ਲੋਕ ਡੁੱਬ ਗਏ ਸਨ।
  • ਅੱਜ ਦੇ ਦਿਨ 1831 ਵਿੱਚ ਪ੍ਰਸਿੱਧ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਇੰਗਲੈਂਡ ਪਹੁੰਚੇ ਸਨ।
  • ਅੱਜ ਦੇ ਦਿਨ 1983 ‘ਚ ਤੇਲਗੂ ਫਿਲਮ ਅਦਾਕਾਰ ਅੱਲੂ ਅਰਜੁਨ ਦਾ ਜਨਮ ਹੋਇਆ ਸੀ।
  • ਅੱਜ ਹੀ ਦੇ ਦਿਨ ਹਿੰਦੀ ਕਵੀ ਦਿਨੇਸ਼ ਕੁਮਾਰ ਸ਼ੁਕਲਾ ਦਾ ਜਨਮ 8 ਅਪ੍ਰੈਲ 1950 ਨੂੰ ਹੋਇਆ ਸੀ।
  • ਅੱਜ ਦੇ ਦਿਨ 1938 ਵਿੱਚ ਸੰਯੁਕਤ ਰਾਸ਼ਟਰ ਦੇ 7ਵੇਂ ਸਕੱਤਰ ਜਨਰਲ ਕੋਫੀ ਅੰਨਾਨ ਦਾ ਜਨਮ ਹੋਇਆ ਸੀ।
  • ਭਾਰਤੀ ਸ਼ਾਸਤਰੀ ਗਾਇਕ ਕੁਮਾਰ ਗੰਧਰਵ ਦਾ ਜਨਮ 8 ਅਪ੍ਰੈਲ 1924 ਨੂੰ ਹੋਇਆ ਸੀ।
  • ਅੱਜ ਦੇ ਦਿਨ ਹੀ 1892 ਵਿੱਚ ਇਤਿਹਾਸਕਾਰ ਹੇਮਚੰਦਰ ਰਾਏ ਚੌਧਰੀ ਦਾ ਜਨਮ ਹੋਇਆ ਸੀ।

Published on: ਅਪ੍ਰੈਲ 8, 2025 7:08 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।