ਫਤਿਹਪੁਰ, 8 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਕਿਸਾਨ ਆਗੂ, ਪੁੱਤ ਅਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਜਾਮ ਕਰ ਦਿੱਤਾ। ਉਤਰ ਪ੍ਰਦੇਸ਼ ਦੇ ਫਤੇਹਪੁਰ ਦੇ ਥਾਣਾ ਹਥਗਾਮ ਵਿੱਚ ਤਹਿਰਾਪੁਰ ਚੋਰਾਹੇ ਦੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ ਹਥਿਆਰਾਂ ਨਾਲ ਟਰੈਕਟਰ ਉਤੇ ਆਏ ਸਨ। ਬਾਈਕ ਸਵਾਰ ਕਿਸਾਨ ਆਗੂ ਪੱਪੂ ਸਿੰਘ (50 ਸਾਲ) ਅਤੇ ਉਸਦੇ ਪੁੱਤਰ ਅਭੈ ਸਿੰਘ ਅਤੇ ਛੋਟੇ ਭਰਾ ਰਿੰਕੂ ਸਿੰਘ (40 ਸਾਲ) ਪਿੰਡ ਅਖਰੀ ਨੂੰ ਗੋਲੀਆਂ ਮਾਰ ਦਿੱਤੀਆਂ। ਮ੍ਰਿਤਕ ਕਿਸਾਨ ਆਗੂ ਪੱਪੂ ਸਿੰਘ ਦੀ ਮਾਤਾ ਰਾਮਦੁਲਾਰੀ ਸਿੰਘ ਮੌਜੂਦਾ ਗ੍ਰਾਮ ਪ੍ਰਧਾਨ ਹੈ। ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਨੂੰ ਲਾਸ਼ਾਂ ਚੁੱਕਣ ਤੋਂ ਰੋਕ ਦਿੱਤਾ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪਹਿਲਾਂ ਕਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਉਸ ਤੋਂ ਬਾਅਦ ਲਾਸ਼ ਚੁੱਕਣ ਦਿੱਤੀ ਜਾਵੇਗੀ। ਮੌਕੇ ਉਤੇ ਕਈ ਥਾਣਿਆਂ ਦੀ ਪੁਲਿਸ ਪਹੁੰਚ ਗਈ।
Published on: ਅਪ੍ਰੈਲ 8, 2025 10:40 ਪੂਃ ਦੁਃ