ਨਵੀਂ ਦਿੱਲੀ, 9 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਨਾਈਟਕਲੱਬ ਵਿੱਚ ਚੱਲ ਰਹੇ ਪ੍ਰੋਗਰਾਮ ਦੌਰਾਨ ਅਚਾਨਕ ਇਮਾਰਤ ਦੀ ਛੱਤ ਡਿੱਗ ਗਈ, ਜਿਸ ਕਾਰਨ 66 ਲੋਕਾਂ ਦੀ ਮੌਤ ਹੋ ਗਈ ਅਤੇ 160 ਜ਼ਖਮੀ ਹੋ ਗਏ। ਇਹ ਘਟਲਾ ਡੋਮਿਨਿਕ ਰਿਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਦੇ ‘ਜੇਟ ਸੇਟ’ ਨਾਈਟ ਕਲੱਬ ਵਿੱਚ ਵਾਪਰੀ। ਜਦੋਂ ਕਲੱਬ ਵਿੱਚ ਪ੍ਰੋਗਰਾਮ ਚਲ ਰਿਹਾ ਸੀ ਤਾਂ ਵੁਸ ਸਮੇਂ ਕਈ ਹਾਈ ਪ੍ਰੋਫਾਈਲ ਮਹਿਮਾਨ ਵੀ ਮੌਜੂਦ ਸਨ। ਕਈ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਐਮਰਜੈਂਸੀ ਸੰਚਾਲਨ ਕੇਂਦਰ ਦੇ ਡਾਇਰੈਕਟਰ ਜੁਆਨ ਮੈਨੁਅਲ ਮੇਂਡੇਜ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਉਨ੍ਹਾਂ ਵਿਚੋਂ ਕਈ ਲੋਕ ਅਜੇ ਵੀ ਜਿਉਂਦੇ ਹਨ ਅਤੇ ਸਥਾਨਕ ਸਰਕਾਰ ਉਦੋਂ ਤੱਕ ਹਾਰ ਨਹੀਂ ਮੰਨੇਗੀ ਜਦੋਂ ਤੱਕ ਇਕ ਵੀ ਵਿਅਕਤੀ ਨੂੰ ਮਲਬੇ ਵਿਚੋਂ ਨਾ ਕੱਢਿਆ ਜਾਵੇ।
Published on: ਅਪ੍ਰੈਲ 9, 2025 10:12 ਪੂਃ ਦੁਃ