ਚੰਡੀਗੜ੍ਹ, 9 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬਲਾਤਕਾਰ ਮਾਮਲੇ ਵਿੱਚ ਜੇਲ੍ਹ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਫਰਲੋ ਮਿਲੀ ਹੈ। ਫਰਲੋ ਉਤੇ ਅੱਜ ਜੇਲ੍ਹ ਵਿੱਚੋਂ ਬਹਾਰ ਆ ਗਿਆ ਹੈ। ਹਰਿਆਣਾ ਸਰਕਾਰ ਡੇਰਾ ਮੁਖੀ ਉਤੇ ਮੇਹਰਬਾਨ ਦਿਖਾਈ ਦੇ ਰਹੀ ਹੈ, ਕਈ ਵਾਰ ਫਰਲੋ ਦੇ ਚੁੱਕੀ ਹੈ। ਡੇਰਾ ਮੁਖੀ ਰਾਮ ਰਹੀਮ 21 ਦਿਨਾਂ ਦੀ ਫਰਲੋ ਉਤੇ ਉਹ ਅੱਜ ਫਿਰ ਜੇਲ੍ਹ ਤੋਂ ਬਾਹਰ ਆ ਗਏ। ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਿਰਸਾ ਡੇਰਾ ਲਈ ਰਵਾਨਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਬਲਾਤਕਾਰ ਅਤੇ ਕਤਲ ਮਾਮਲਿਆਂ ਵਿੱਚ ਜੇਲ੍ਹ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਰਿਆਣਾ ਸਰਕਾਰ ਕਈ ਵਾਰ ਫਰਲੋ ਉਤੇ ਭੇਜ ਚੁੱਕੀ ਹੈ।
Published on: ਅਪ੍ਰੈਲ 9, 2025 8:07 ਪੂਃ ਦੁਃ