ਲੁਧਿਆਣਾ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੋ ਦਿਨ ਪਹਿਲਾਂ ਲੁਧਿਆਣਾ ਸਥਿਤ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੇ ਦਫ਼ਤਰ ਵਿੱਚ ਵਿਜੀਲੈਂਸ ਦੀ ਛਾਪੇਮਾਰੀ ਵਿੱਚ ਫੜੇ ਗਏ ਦਲਾਲ ਦੀ ਦਫ਼ਤਰ ਦੀ ਇੱਕ ਮਹਿਲਾ ਅਤੇ ਇੱਕ ਮਰਦ ਮੁਲਾਜ਼ਮ ਨਾਲ ਮਿਲੀਭੁਗਤ ਸਾਹਮਣੇ ਆਈ ਹੈ। ਪੁੱਛਗਿੱਛ ਦੌਰਾਨ ਉਸ ਨੇ ਦੋਵਾਂ ਦੇ ਨਾਵਾਂ ਦਾ ਖੁਲਾਸਾ ਕੀਤਾ। ਵਿਜੀਲੈਂਸ ਨੇ ਇਨ੍ਹਾਂ ਦੋਵਾਂ ਆਪਰੇਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਈਓਡਬਲਯੂ ਯੂਨਿਟ ਨੇ ਤਿੰਨ ਵਿਅਕਤੀਆਂ ਪੰਕਜ ਅਰੋੜਾ ਉਰਫ਼ ਸੰਨੀ, ਦੀਪਕ ਕੁਮਾਰ ਅਤੇ ਮਨੀਸ਼ ਕੁਮਾਰ ਨੂੰ 1500 ਤੋਂ 3500 ਰੁਪਏ ਤੱਕ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕਾਬੂ ਕੀਤਾ ਸੀ। ਇਸੇ ਤਰ੍ਹਾਂ ਤਾਰੀਫ ਅਹਿਮਦ ਅੰਸਾਰੀ ਨੂੰ 7000 ਰੁਪਏ ਅਤੇ ਹਨੀ ਅਰੋੜਾ ਨੂੰ 500 ਰੁਪਏ ਦੀ ਮੰਗ ਕਰਨ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।
ਜਦੋਂ ਵਿਜੀਲੈਂਸ ਟੀਮ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਰਟੀਏ ਦਫ਼ਤਰ ਦੀ ਇੱਕ ਮਹਿਲਾ ਅਤੇ ਇੱਕ ਪੁਰਸ਼ ਆਪਰੇਟਰ ਦੇ ਨਾਵਾਂ ਦਾ ਖੁਲਾਸਾ ਕੀਤਾ। ਦੇਰ ਰਾਤ ਪੁਲੀਸ ਨੇ ਆਰਟੀਏ ਦਫ਼ਤਰ ਦੀ ਮਹਿਲਾ ਆਪਰੇਟਰਾਂ ਲਖਬੀਰ ਕੌਰ ਲੱਕੀ ਅਤੇ ਪੁਨੀਤ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Published on: ਅਪ੍ਰੈਲ 9, 2025 9:38 ਪੂਃ ਦੁਃ