ਸਮਾਣਾ ਸਕੂਲ ‘ਚ ਵਿਧਾਇਕ ਜੋੜੇਮਾਜਰਾ ਦਾ ਅਧਿਆਪਕਾਂ ਨਾਲ ਵਿਵਹਾਰ ਅਸਵੀਕਾਰਨਯੋਗ ਹੈ: ਬਲਬੀਰ ਸਿੱਧੂ

ਟ੍ਰਾਈਸਿਟੀ ਪੰਜਾਬ

ਚੰਡੀਗੜ੍ਹ, ਅਪ੍ਰੈਲ 9, 2025, ਦੇਸ਼ ਕਲਿੱਕ ਬਿਓਰੋ

Samana school Incident: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਵਲੋਂ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਅਧਿਆਪਕਾਂ ਦੀ ਬੇਇਜ਼ਤੀ ਕਰਨ ਦੀ ਸ਼ਰਮਨਾਕ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ, “ਸਮਾਣਾ ਸਕੂਲ ਵਿੱਚ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਦਾ ਅਧਿਆਪਕਾਂ ਨਾਲ ਵਿਵਹਾਰ ਬਿਲਕੁਲ ਅਸਵੀਕਾਰਨਯੋਗ ਹੈ ਅਤੇ ਮੈਂ ਇਸਦੀ ਸਖ਼ਤ ਨਿਖੇਧੀ ਕਰਦਾ ਹਾਂ, ਸਾਡੇ ਸਿੱਖਿਅਕ ਜੋ ਸਾਡੇ ਸੂਬੇ ਦੇ ਵਿਕਾਸ ਦਾ ਹਿੱਸਾ ਹਨ, ਉਨ੍ਹਾਂ ਨਾਲ ਇਹੋ ਜਿਹਾ ਸਲੂਕ ਸ਼ਰਮਨਾਕ ਹੈ।”

ਸਿੱਧੂ ਨੇ ਵਿਧਾਇਕ ਜੋੜੇਮਾਜਰਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਨੇ ਸਾਡੇ ਸਮਾਜ ਦੇ ਇੱਕ ਬਹੁਤ ਹੀ ਅਹਿਮ ਅਤੇ ਸਤਿਕਾਰਯੋਗ ਅੰਗ ਅਧਿਆਪਕ ਵਰਗ ਖ਼ਾਸ ਕਰ ਕੇ ਔਰਤ ਅਧਿਆਪਕਾਂ ਦੀ ਹੇਠੀ ਕਰ ਕੇ ਸਮਾਜਿਕ ਮਰਿਯਾਦਾ ਦੀ ਘੋਰ ਉਲੰਘਣਾ ਕੀਤੀ ਹੈ ਜਿਸ ਲਈ ਉਨ੍ਹਾਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ।” ਉਹਨਾਂ ਅੱਗੇ ਕਿਹਾ ਕਿ ਇਸ ਵਿਧਾਇਕ ਨੇ ਪਹਿਲਾਂ ਵੀ ਮੰਤਰੀ ਹੁੰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਦੇ ਵਾਈਸ ਚਾਂਸਲਰ ਅਤੇ ਹੱਡੀਆਂ ਦੇ ਸੰਸਾਰ ਪ੍ਰਸਿੱਧ ਡਾ. ਰਾਜ ਬਹਾਦਰ ਸਿੰਘ ਦੀ ਵੀ ਬੇਇਜ਼ਤੀ ਕੀਤੀ ਸੀ।”

ਸਾਬਕਾ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਵਲੋਂ “ਸ਼ਰਾਬ ਕਾਰੋਬਾਰ ‘ਤੇ ਕਲਾਸ ਰੂਮ” ਘੁਟਾਲਿਆਂ ਦੇ ਕੇਸਾਂ ਵਿਚ ਉਲਝੇ ਅਤੇ ਦਿੱਲੀ ਦੇ ਲੋਕਾਂ ਵਲੋਂ ਹਰਾਏ ਹੋਏ ਮਨੀਸ਼ ਸਿਸੋਦੀਆ ਦੀ ਅਗਵਾਈ ਵਿਚ ਸੂਬੇ ਅੰਦਰ ਚਲਾਈ ਗਈ ‘ਸਿੱਖਿਆ ਕ੍ਰਾਂਤੀ ਮੁਹਿੰਮ’ ਨੂੰ ਸਿਆਸੀ ਡਰਾਮਾ ਆਖਦਿਆਂ ਕਿਹਾ ਹੈ “ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਫੌਕੀ ਬੱਲੇ-ਬੱਲੇ ਕਰਵਾਉਣ ਲਈ ਅਧਿਆਪਕਾਂ ਉੱਤੇ ਬੇਲੋੜਾ ਮਾਨਸਿਕ ‘ਤੇ ਆਰਥਿਕ ਪਾਇਆ ਹੈ ਜਿਸ ਨਾਲ ਉਹਨਾਂ ਦਾ ਕੰਮ-ਕਾਜ ‘ਤੇ ਮਾਨਸਿਕ ਸਿਹਤ ਉੱਤੇ ਵੀ ਮਾੜਾ ਅਸਰ ਪਿਆ ਹੈ, ਉਹਨਾਂ ਇਹ ਵੀ ਕਿਹਾ ਕਿ ਦਿੱਲੀ ਦੇ ‘ਕਲਾਸ ਰੂਮ ਘਪਲੇ’ ਦੀ ਤਰ੍ਹਾਂ  ਹੀ ਪੰਜਾਬ ਦੀ ਇਸ ‘ਸਿੱਖਿਆ ਕ੍ਰਾਂਤੀ ਮੁਹਿੰਮ’ ਵਿਚੋਂ ਵੀ ਇੱਕ ਨਵਾਂ ‘ਨੀਂਹ ਪੱਥਰ ਘੁਟਾਲਾ’ ਜਲਦ ਹੀ ਸਾਹਮਣੇ ਆਵੇਗਾ।”

ਕਾਂਗਰਸੀ ਆਗੂ ਨੇ ਆਮ ਆਦਮੀ ਪਾਰਟੀ ਦੀ ਹਾਰ ‘ਤੇ ਲੋਕਾਂ ਦਾ ਧਿਆਨ ਕੇਂਦ੍ਰਿਤ ਕਰਦਿਆਂ ਕਿਹਾ, ” ਦਿੱਲੀ ਵਿੱਚ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਖ਼ਲਾਏ ਹੋਏ ਆਗੂ ਆਪਣੀ ਡੁੱਬ ਚੁੱਕੀ ਸ਼ਾਖ ਨੂੰ ਮੁੜ ਉਭਾਰਨ ਲਈ ‘ਸਿੱਖਿਆ ਕ੍ਰਾਂਤੀ ਮੁਹਿੰਮ’ ‘ਤੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਡਰਾਮੇ ਕਰ ਕੇ ਅੱਕੀਂ-ਪਲਾਹੀਂ ਹੱਥ ਮਾਰ ਰਹੇ ਹਨ ਜਿੱਥੋਂ ਇਹਨਾਂ ਨੂੰ ਕੁਝ ਵੀ ਨਹੀਂ ਲੱਭਣਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਸਾਹਮਣੇ ਆਮ ਆਦਮੀ ਪਾਰਟੀ ਦੇ ਬਦਲਾਵ ਦਾ ਸੱਚ ਪ੍ਰਗਟ ਹੋ ਗਿਆ ਹੈ ਅਤੇ ਉਹ ਇਹਨਾਂ ਦਾ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਬੋਰੀਆ ਬਿਸਤਰਾ ਗੋਲ ਕਰਨ ਲਈ ਮਨ ਬਣਾਈ ਬੈਠੇ ਹਨ।”

ਸਿੱਧੂ ਨੇ ਆਪ ਸਰਕਾਰ ਤੋਂ ਮੰਗ ਕੀਤੀ, “ਗੈਰਜ਼ਿੰਮੇਵਾਰ ਅਤੇ ਸਮਾਜਿਕ ਸੂਝ-ਬੂਝ ਤੋਂ ਸੱਖਣੇ ਵਿਧਾਇਕ ਜੋੜੇਮਾਜਰਾ ਤੋਂ ਜਲਦ ਹੀ ਅਸਤੀਫ਼ਾ ਲੈਕੇ ਉਨ੍ਹਾਂ ਨੂੰ ਪਾਰਟੀ ਤੋਂ ਕੱਢਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਤੋਂ ਬਾਅਦ ਕੋਈ ਵੀ ਅਧਿਆਪਕ ਜਾ ਫੇਰ ਕਿਸੇ ਹੋਰ ਵਰਗ ਦੇ ਲੋਕਾਂ ਨਾਲ ਇਹੋ ਜਿਹਾ ਵਿਵਹਾਰ ਕਰਨ ਤੋਂ ਪਹਿਲਾਂ ਜਾ ਫੇਰ ਉਨ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਟਿਪਣੀ ਕਰਨ ਤੋਂ ਪਹਿਲਾਂ ਸੋ ਵਾਰ ਸੋਚੇ।”

Published on: ਅਪ੍ਰੈਲ 9, 2025 4:57 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।