ਨਵੀਂ ਦਿੱਲੀ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :
Mumbai terror attacks: 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ (Tahavur Rana) ਨੂੰ ਅੱਜ ਭਾਰਤ ਲਿਆਂਦਾ ਜਾਵੇਗਾ। ਰਿਪੋਰਟਾਂ ਮੁਤਾਬਕ ਤਹੱਵੂਰ ਦੀ ਹਵਾਲਗੀ ਲਈ ਜਾਂਚ ਏਜੰਸੀ NIA ਅਤੇ ਖੁਫੀਆ ਏਜੰਸੀ ਰਾਅ ਦੀ ਸਾਂਝੀ ਟੀਮ ਅਮਰੀਕਾ ‘ਚ ਮੌਜੂਦ ਹੈ। ਹਵਾਲਗੀ ਲਈ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਗਈ ਹੈ।
ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਣਾ ਦੀ ਹਵਾਲਗੀ ਰੋਕਣ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਤਹੱਵੂਰ ਨੇ ਭਾਰਤ ਆਉਣ ਤੋਂ ਬਚਣ ਲਈ ਪਟੀਸ਼ਨ ਦਾਇਰ ਕੀਤੀ ਸੀ। ਆਪਣੀ ਪਟੀਸ਼ਨ ਵਿਚ ਉਸ ਨੇ ਆਪਣੇ ਆਪ ਨੂੰ ਪਾਰਕਿੰਸਨ ਰੋਗ ਤੋਂ ਪੀੜਤ ਦੱਸਿਆ ਸੀ ਅਤੇ ਕਿਹਾ ਸੀ ਕਿ ਜੇਕਰ ਉਸ ਨੂੰ ਭਾਰਤ ਡਿਪੋਰਟ ਕੀਤਾ ਗਿਆ ਤਾਂ ਉਸ ‘ਤੇ ਤਸ਼ੱਦਦ ਕੀਤਾ ਜਾ ਸਕਦਾ ਹੈ।
ਤਹੱਵੁਰ ਰਾਣਾ ਨੂੰ ਐਫਬੀਆਈ ਨੇ 2009 ਵਿੱਚ ਗ੍ਰਿਫ਼ਤਾਰ ਕੀਤਾ ਸੀ।ਰਾਣਾ ਨੂੰ ਅਮਰੀਕਾ ਵਿੱਚ ਲਸ਼ਕਰ-ਏ-ਤੋਇਬਾ ਦਾ ਸਮਰਥਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਫਿਲਹਾਲ ਉਹ ਲਾਸ ਏਂਜਲਸ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਬੰਦ ਹੈ।
Published on: ਅਪ੍ਰੈਲ 9, 2025 10:53 ਪੂਃ ਦੁਃ