ਵਾਸਿੰਗਟਨ, 9 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚਿਤਾਵਨੀ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਵ੍ਹਾਈਟ ਹਾਊਸ ਨੇ ਚੀਨ ‘ਤੇ ਕੁੱਲ 104 ਫੀਸਦੀ ਟੈਰਿਫ (tariff) ਲਗਾਉਣ ਦੀ ਪੁਸ਼ਟੀ ਕੀਤੀ, ਜੋ ਕਿ 9 ਅਪ੍ਰੈਲ ਯਾਨੀ ਅੱਜ ਤੋਂ ਲਾਗੂ ਹੋਵੇਗਾ।
ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਜੇਕਰ ਚੀਨ ਨੇ ਅਮਰੀਕਾ ‘ਤੇ ਲਗਾਏ ਗਏ 34% ਟੈਰਿਫ ਨੂੰ ਵਾਪਸ ਨਹੀਂ ਲਿਆ, ਤਾਂ ਉਸ ਨੂੰ ਬੁੱਧਵਾਰ ਤੋਂ ਮਾਰਚ ਵਿੱਚ ਲਗਾਏ ਗਏ 20% ਅਤੇ 2 ਅਪ੍ਰੈਲ ਨੂੰ 34% ਟੈਰਿਫ ਦੇ ਨਾਲ ਬੁੱਧਵਾਰ ਤੋਂ ਵਾਧੂ 50% ਟੈਰਿਫ ਦਾ ਸਾਹਮਣਾ ਕਰਨਾ ਪਏਗਾ।
ਟਰੰਪ ਨੇ ਕਿਹਾ ਸੀ ਕਿ ਮੈਂ ਚੇਤਾਵਨੀ ਦਿੱਤੀ ਸੀ ਕਿ ਜੋ ਵੀ ਦੇਸ਼ ਅਮਰੀਕਾ ਦੇ ਖਿਲਾਫ ਜਵਾਬੀ ਕਾਰਵਾਈ ਕਰੇਗਾ, ਉਸ ਨੂੰ ਤੁਰੰਤ ਨਵੇਂ ਅਤੇ ਸ਼ੁਰੂਆਤੀ ਤੌਰ ‘ਤੇ ਤੈਅ ਕੀਤੇ ਗਏ ਟੈਰਿਫ ਤੋਂ ਬਹੁਤ ਜ਼ਿਆਦਾ ਦਰਾਂ ਦਾ ਸਾਹਮਣਾ ਕਰਨਾ ਪਵੇਗਾ।
ਬੀਤੇ ਦਿਨ ਚੀਨ ਨੇ ਟਰੰਪ ਦੇ ਬਿਆਨ ਦੇ ਜਵਾਬ ‘ਚ ਕਿਹਾ ਸੀ ਕਿ ਅਮਰੀਕਾ ਸਾਡੇ ‘ਤੇ ਟੈਰਿਫ ਹੋਰ ਵਧਾਉਣ ਦੀ ਧਮਕੀ ਦੇ ਕੇ ਇਕ ਤੋਂ ਬਾਅਦ ਇਕ ਗਲਤੀ ਕਰ ਰਿਹਾ ਹੈ। ਇਹ ਧਮਕੀ ਅਮਰੀਕਾ ਦੇ ਬਲੈਕਮੇਲਿੰਗ ਰਵੱਈਏ ਨੂੰ ਉਜਾਗਰ ਕਰਦੀ ਹੈ। ਚੀਨ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ। ਜੇਕਰ ਅਮਰੀਕਾ ਆਪਣੀ ਮਰਜ਼ੀ ‘ਤੇ ਚੱਲਦਾ ਰਿਹਾ ਤਾਂ ਚੀਨ ਵੀ ਅੰਤ ਤੱਕ ਲੜੇਗਾ।
Published on: ਅਪ੍ਰੈਲ 9, 2025 7:14 ਪੂਃ ਦੁਃ