ਮੋਹਾਲੀ ਜ਼ਿਲ੍ਹੇ ਦੇ ਮੁਸਲਿਮ ਭਾਈਚਾਰੇ ਦੀ ਮੀਟਿੰਗ, ਵਕਫ਼ ਸੋਧ ਬਿੱਲ ਦੀਆਂ ਕਾਪੀਆਂ ਸਾੜਨ ਦਾ ਐਲਾਨ

ਪੰਜਾਬ

ਮੋਹਾਲੀ 10 ਅਪ੍ਰੈਲ 2025, ਦੇਸ਼ ਕਲਿੱਕ ਬਿਓਰੋ
ਮੋਹਾਲੀ ਜ਼ਿਲ੍ਹੇ ਦੇ ਪਿੰਡ ਕੁੰਭੜਾ ਸੈਕਟਰ 68 ਵਿਖੇ ਮੁਸਲਿਮ ਭਾਈਚਾਰੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੱਲ ਸ਼ਾਮ ਅਸਰ ਦੀ ਨਮਾਜ਼ ਤੋਂ ਬਾਅਦ ਹੋਈ ਜੋ ਕਿ 5 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤਕ ਚੱਲੀ ਜਿਸ ਦਾ ਮੁੱਖ ਏਜੰਡਾ ਭਾਰਤ ਸਰਕਾਰ ਦੁਆਰਾ ਲਾਗੂ ਕੀਤੇ ਵਕਫ ਬੋਰਡ ਦੇ ਨਿਊ ਅਮੈਡਮੇਂਡ ਵਕਫ਼ ਸੋਧ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਵੱਡੇ ਪੱਧਰ ਉਤੇ ਰੋਸ ਪ੍ਰਦਰਸ਼ਨ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਅਹੁਦੇਦਾਰ ਵੱਖ ਵੱਖ ਮਸਜਿਦਾਂ,ਈਦਗਾਹ, ਦਰਗਾਹਾਂ ਦੀਆਂ ਮੈਨੇਜਮੈਂਟ ਕਮੇਟੀਆਂ ਤੋਂ ਇਲਾਵਾ ਅਲੱਗ-ਅਲੱਗ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

ਮੀਟਿੰਗ ਦੌਰਾਨ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਡਾ.ਅਨਵਰ ਹੂਸੈਨ ਸਨੇਟਾ ਨੂੰ ਜ਼ਿੰਮੇਵਾਰ ਬਣਾਇਆ ਗਿਆ ਸੁਦਾਗਰ ਖਾਨ ਮਟੌਰ,ਸਵਰਾਤੀ ਖਾਨ ਭਾਗੋਮਾਜਰਾ,ਅਬਦੁੱਲਾ ਖਾਨ ਕੁੰਬੜਾ , ਸ਼ੇਖ ਵਸੀਮ ਸਨੇਟਾ,ਖਲੀਲ ਖਾਨ ਸੁਖਗੜ ਨੂੰ ਅਲੱਗ ਅਲੱਗ ਜ਼ੁੰਮੇਵਾਰੀਆਂ ਸ਼ੋਪੀਆਂ ਗਈਆਂ ਅਤੇ ਸਾਂਝੇ ਤੌਰ ਤੇ ਵਿਚਾਰ ਕਰਦੇ ਹੋਏ ਫੈਸਲਾ ਲਿਆ ਕਿ 11/ ਅਪ੍ਰੈਲ/2025 ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਦੁਪਹਿਰ 2:00 ਵਜੇ ਸਾਹਮਣੇ ਡਿਪਟੀ ਕਮਿਸ਼ਨਰ ਦਫ਼ਤਰ ਐਸ਼ ਏ ਐਸ ਨਗਰ ਮੋੁਹਾਲੀ ਵਿਖੇ ਭਾਰਤ ਸਰਕਾਰ ਦੁਆਰਾ ਲਾਗੂ ਕੀਤੇ ਵਕਫ਼ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਮਾਣਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਜਾਵੇਗੀ ਕਿ ਭਾਰਤ ਸਰਕਾਰ ਵੱਲੋਂ ਜਾਰੀ ਨਿਊ ਅਮੈਡਮੇਂਟ ਵਕਫ਼ ਸੋਧ ਬਿੱਲ ਨੂੰ ਪੰਜਾਬ ਵਿੱਚ ਲਾਗੂ ਨਾ ਕੀਤਾ ਜਾਵੇ ਜਿਵੇਂ ਕਿ ਝਾਰਖੰਡ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੇ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਲਾਗੂ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਹੈ ਉਹਨਾਂ ਮੁੱਖ ਮੰਤਰੀਆਂ ਦਾ ਅਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਐਸ਼ ਏ ਐਸ ਨਗਰ ਰਾਹੀਂ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਦੇ ਨਾਂ ਨਿਊ ਅਮੈਡਮੇਂਟ ਵਕਫ਼ ਬਿੱਲ ਨੂੰ ਰੱਦ ਕਰਨ ਸੰਬੰਧੀ ਮੰਗ-ਪੱਤਰ ਦਿੱਤਾ ਜਾਵੇਗਾ ਅਤੇ ਸਾਡੀ ਪੁਰੇ ਮੁਸਲਿਮ ਸਮਾਜ ਦੀ ਪੁਰਜ਼ੋਰ ਅਪੀਲ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਗੈਰ ਧਾਰਮਿਕ ਜਥੇਬੰਦੀਆਂ ਜੋ ਮਨੁਵਾਦੀ ਸੋਚ ਦਾ ਵਿਰੋਧ ਕਰਦੀਆਂ ਹਨ ਤੇ ਜਿਨ੍ਹਾਂ ਦੀ ਬਦੌਲਤ ਅਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਹੋਇਆ ਹੈ। ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਸਾਡਾ ਸਾਥ ਦਿਓ ਭਾਰਤ ਸਰਕਾਰ ਸਾਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੇ ਅਤੇ ਜੇਕਰ ਧੱਕੇਸ਼ਾਹੀ ਨਾਲ ਸਾਡੇ ਤੇ ਇਹ ਫੈਸਲਾ ਥੋਪਿਆ ਜਾਂਦਾ ਹੈ ਤਾਂ ਕੇਂਦਰ ਸਰਕਾਰ ਇਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁੱਜੀਆਂ ਜ਼ਿਲ੍ਹੇ ਭਰ ਵਿੱਚੋਂ 30/35 ਕਮੇਟੀਆਂ ਨੇ ਹਿੱਸਾ ਲਿਆ ਡਾ.ਅਵਤਾਰ ਮਲਿਕ ਮੈਂਬਰ ਹੱਜ ਕਮੇਟੀ ਪੰਜਾਬ ਸਰਕਾਰ, ਸ਼ੇਰ ਮੁਹੱਮਦ ਮਲਿਕ,ਡਾ.ਅਨਵਰ ਹੂਸੈਨ ਸਾਬਕਾ ਮੈਂਬਰ ਮੁਸਲਿਮ ਵਿਕਾਸ ਬੋਰਡ ਪੰਜਾਬ ਸਰਕਾਰ, ਹਾਜੀ ਕਰਮਦੀਨ ਸੁਖਗੜ, ਹਾਜੀ ਸਦੀਕ ਮਲਿਕ ਚੇਅਰਮੈਨ ਕਬਰਸਤਾਨ ਬਚਾਓ ਫਰੰਟ ਮੋੁਹਾਲੀ,ਮੰਗਤ ਖਾਨ ਝੰਜੇੜੀ ਜ਼ਿਲ੍ਹਾ ਪ੍ਰਧਾਨ ਮੁਸਲਿਮ ਵੈਲਫੇਅਰ ਕਮੇਟੀ/ਰੋਜ਼ਾ ਸ਼ਰੀਫ਼ ਕਮੇਟੀ ਮਣਕਪੁਰ-ਸ਼ਰੀਫ਼ ਜ਼ਿਲ੍ਹਾ ਮੌਹਾਲੀ,ਖੁਵਾਜਾ ਖਾਨ ਬੂਟਾ ਚੇਅਰਮੈਨ ਟਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ,ਹੈਪੀ ਖਾਨ ਸਨੇਟਾ ਮੁਸਲਿਮ ਲੀਡਰ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਮੋਹਾਲੀ,ਯੂਥ ਮੁਸਲਿਮ ਆਗੂ ਮੁਸਤਫ਼ਾ ਖਾਨ ਕੁੰਭੜਾ,ਬਹਾਦਰ ਖਾਨ ਪ੍ਰਧਾਨ ਮੁਸਲਿਮ ਕਮੇਟੀ ਕੁੰਭੜਾ,ਡਾ.ਬਲਜੀਤ ਖਾਨ ਸਨੇਟਾ,ਐਸ਼ ਹਮੀਦ ਅਲੀ ਸਾਬਕਾ ਪ੍ਰਧਾਨ ਮੁਸਲਿਮ ਕਮੇਟੀ ਸਨੇਟਾ,ਮੁਹੱਮਦ ਗੁਫਾਰ ਪ੍ਰਧਾਨ ਮੁਸਲਿਮ ਕਮੇਟੀ ਰਾਏਪੁਰ ਤੇ ਭਾਗੋਮਾਜਰਾ ਬਾਬਾ ਮੁਹੱਮਦ ਸਲੀਮ ਸਨੇਟਾ,ਐਡਵੋਕੇਟ ਹਾਜੀ ਮੁਹੱਮਦ ਸਲੀਮ ਸੈਕਟਰ 66 ਮੋੁਹਾਲੀ ,ਸੈਕਟਰੀ ਫ਼ਕੀਰ ਮੁਹੰਮਦ ਸਿਆਲਬਾ,,ਸਬਰਾਤੀ ਖਾਨ ਭਾਗੋਮਾਜਰਾ,ਮੁਹੰਮਦ ਅਸਲਮ ਭਬਾਤ ਡੇਰਾਬੱਸੀ,ਸਦਾਗਰ ਖਾਨ ਮਟੋਰ, ਮਨਜੀਤ ਖਾਨ ਮਟੌਰ,ਸ਼ੇਖ ਮੁਹੱਮਦ ਵਸੀਮ ਸਨੇਟਾ,ਮੁਹੱਮਦ ਤਨਵੀਰ ਸਨੇਟਾ,ਅਕਬਰ ਅਲੀ ਸਿਸਮਾਂ ਆਦਿ ਸ਼ਾਮਲ ਹੋਏ।

Published on: ਅਪ੍ਰੈਲ 10, 2025 6:52 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।