ਨਵੀਂ ਦਿੱਲੀ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਏਅਰ ਇੰਡੀਆ ਦੀ ਫਲਾਈਟ ‘ਚ ਇਕ ਵਿਅਕਤੀ ਨੇ ਆਪਣੇ ਨਾਲ ਬੈਠੇ ਯਾਤਰੀ ‘ਤੇ ਪਿਸ਼ਾਬ ਕਰ ਦਿੱਤਾ। ਜਹਾਜ਼ ਦਿੱਲੀ ਤੋਂ ਬੈਂਕਾਕ ਜਾ ਰਿਹਾ ਸੀ।
ਏਅਰ ਇੰਡੀਆ ਦੇ ਬਿਆਨ ਮੁਤਾਬਕ, ਇਹ ਘਟਨਾ 9 ਅਪ੍ਰੈਲ ਦੀ ਹੈ। ਕੈਬਿਨ ਕਰੂ ਨੇ ਦੱਸਿਆ ਕਿ ਦਿੱਲੀ-ਬੈਂਕਾਕ ਫਲਾਈਟ (AI2336) ਦੇ ਇੱਕ ਯਾਤਰੀ ਨੇ ਨਿਯਮਾਂ ਦੇ ਖਿਲਾਫ ਵਿਵਹਾਰ ਕੀਤਾ। ਇਸ ਮਾਮਲੇ ਦੀ ਸੂਚਨਾ ਡਾਇਰੈਕਟੋਰੇਟ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ।
ਮਾਮਲੇ ‘ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਕਿਹਾ ਕਿ ਜੇਕਰ ਕੁਝ ਗਲਤ ਪਾਇਆ ਗਿਆ ਤਾਂ ਅਸੀਂ ਲੋੜੀਂਦੀ ਕਾਰਵਾਈ ਕਰਾਂਗੇ।
ਏਅਰਲਾਈਨ ਨੇ ਕਿਹਾ ਕਿ ਚਾਲਕ ਦਲ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ। ਇਸ ਤੋਂ ਬਾਅਦ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪਿਸ਼ਾਬ ਕਰਨ ਵਾਲੇ ਯਾਤਰੀ ਨੂੰ ਵੀ ਚੇਤਾਵਨੀ ਦਿੱਤੀ ਗਈ। ਇੰਨਾ ਹੀ ਨਹੀਂ, ਚਾਲਕ ਦਲ ਨੇ ਬੈਂਕਾਕ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ ‘ਤੇ ਪੀੜਤ ਯਾਤਰੀ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ।
Published on: ਅਪ੍ਰੈਲ 10, 2025 7:23 ਪੂਃ ਦੁਃ