ਅੰਮ੍ਰਿਤਸਰ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ‘ਚ ਬੁੱਧਵਾਰ ਦੇਰ ਰਾਤ ਸੰਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਕੁਝ ਲੋਕਾਂ ਨੇ ਉਸ ਸਮੇਂ ਗੋਲੀਆਂ ਮਾਰ ਦਿੱਤੀਆਂ, ਜਦੋਂ ਉਹ ਆਪਣੀ ਪਤਨੀ ਨਾਲ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ। ਉਹ ਗੰਭੀਰ ਜ਼ਖਮੀ ਹੋ ਗਿਆ ਹੈ। ਇਹ ਘਟਨਾ ਗੇਟ ਹਕੀਮ ਥਾਣਾ ਅਧੀਨ ਪੈਂਦੇ ਇਲਾਕੇ ਦੀ ਹੈ।
ਜਾਣਕਾਰੀ ਅਨੁਸਾਰ ਸੰਦੀਪ ਸਿੰਘ ਇਲਾਕੇ ‘ਚ ਸੈਲੂਨ ਚਲਾਉਂਦਾ ਹੈ। ਉਸ ਦੀ ਦੁਕਾਨ ‘ਤੇ ਕੁਝ ਨੌਜਵਾਨ ਰੋਜ਼ਾਨਾ ਆਪਣੇ ਵਾਲ ਕੱਟਵਾਉਣ, ਸ਼ੇਵ ਆਦਿ ਕਰਵਾਉਣ ਲਈ ਆਉਂਦੇ ਹਨ, ਜਿਸ ਨੂੰ ਲੈ ਕੇ ਉਸ ਦਾ ਉਕਤ ਨੌਜਵਾਨਾਂ ਨਾਲ ਝਗੜਾ ਹੋ ਗਿਆ।ਜਿਸ ਤੋਂ ਬਾਅਦ ਕਥਿਤ ਮੁਲਜ਼ਮ ਨੌਜਵਾਨਾਂ ਨੇ ਜਦੋਂ ਉਹ ਆਪਣੀ ਪਤਨੀ ਨਾਲ ਬਾਜ਼ਾਰ ਤੋਂ ਘਰ ਪਰਤ ਰਿਹਾ ਸੀ ਦੁਸ਼ਮਣੀ ਦੇ ਚੱਲਦਿਆਂ ਬੁੱਧਵਾਰ ਰਾਤ ਸੰਦੀਪ ਸਿੰਘ ਨੂੰ ਰਸਤੇ ‘ਚ ਰੋਕ ਲਿਆ। ਪਹਿਲਾਂ ਉਨ੍ਹਾਂ ਨੇ ਸੰਦੀਪ ਦੀ ਕੁੱਟਮਾਰ ਕੀਤੀ, ਫਿਰ ਉਨ੍ਹਾਂ ‘ਚੋਂ ਇਕ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ, ਜਿਸ ਕਾਰਨ ਸੰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ।
ਫਿਲਹਾਲ ਸੰਦੀਪ ਸਿੰਘ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Published on: ਅਪ੍ਰੈਲ 10, 2025 10:09 ਪੂਃ ਦੁਃ