US President Trump ਨੇ 75 ਤੋਂ ਵੱਧ ਦੇਸ਼ਾਂ ‘ਤੇ 90 ਦਿਨਾਂ ਲਈ ਅਦਲੇ ਦਾ ਬਦਲਾ ਟੈਰਿਫ ਨੂੰ ਰੋਕਿਆ

ਕੌਮਾਂਤਰੀ ਰਾਸ਼ਟਰੀ


ਵਾਸਿੰਗਟਨ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ :
US President Donald Trump ਨੇ ਬੁੱਧਵਾਰ ਨੂੰ 75 ਤੋਂ ਵੱਧ ਦੇਸ਼ਾਂ ‘ਤੇ 90 ਦਿਨਾਂ ਲਈ ਅਦਲੇ ਦਾ ਬਦਲਾ ਟੈਰਿਫ ਨੂੰ ਰੋਕ ਦਿੱਤਾ। ਉਨ੍ਹਾਂ ਨੇ ਇੱਕ ਹਫ਼ਤੇ ਦੇ ਅੰਦਰ ਆਪਣੇ ਫੈਸਲੇ ਨੂੰ ਉਲਟਾਉਣ ਦਾ ਕਾਰਨ ਦੇਸ਼ਾਂ ਨਾਲ ਨਵੀਂ ਵਪਾਰਕ ਗੱਲਬਾਤ ਦਾ ਹਵਾਲਾ ਦਿੱਤਾ।
ਹਾਲਾਂਕਿ ਉਨ੍ਹਾਂ ਨੇ ਇਸ ਛੋਟ ‘ਚ ਚੀਨ ਨੂੰ ਸ਼ਾਮਲ ਨਹੀਂ ਕੀਤਾ ਹੈ ਉਸ ‘ਤੇ ਟੈਰਿਫ 104 ਫੀਸਦੀ ਤੋਂ ਵਧਾ ਕੇ 125 ਫੀਸਦੀ ਕਰ ਦਿੱਤਾ ਹੈ। ਚੀਨ ਵੱਲੋਂ ਜਵਾਬੀ 84% ਟੈਰਿਫ ਲਗਾਉਣ ਤੋਂ ਬਾਅਦ ਟਰੰਪ ਨੇ ਇਹ ਕਾਰਵਾਈ ਕੀਤੀ।
US President Donald Trump ਨੇ ਕਿਹਾ ਕਿ 75 ਤੋਂ ਵੱਧ ਦੇਸ਼ਾਂ ਨੇ ਅਮਰੀਕੀ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਹੈ ਅਤੇ ਇਨ੍ਹਾਂ ਦੇਸ਼ਾਂ ਨੇ ਮੇਰੇ ਸਖ਼ਤ ਸੁਝਾਅ ‘ਤੇ ਅਮਰੀਕਾ ਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਬਦਲਾ ਨਹੀਂ ਲਿਆ ਹੈ। ਇਸ ਲਈ ਮੈਂ 90 ਦਿਨਾਂ ਦੇ ਵਿਰਾਮ ਨੂੰ ਸਵੀਕਾਰ ਕਰ ਲਿਆ ਹੈ। ਟੈਰਿਫ ‘ਤੇ ਇਹ ਵਿਰਾਮ ਨਵੇਂ ਵਪਾਰ ਸਮਝੌਤਿਆਂ ਲਈ ਗੱਲਬਾਤ ਕਰਨ ਲਈ ਸਮਾਂ ਪ੍ਰਦਾਨ ਕਰੇਗਾ।
ਇਸ ਦੇ ਨਾਲ ਹੀ, ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਕਰਨ ਦੇ ਇੱਛੁਕ ਦੇਸ਼ਾਂ ਲਈ ਇਹ ਦਰ ਘਟਾ ਕੇ 10% ਕਰ ਦਿੱਤੀ ਜਾਵੇਗੀ, ਜਿਸ ਵਿੱਚ ਕੈਨੇਡਾ ਅਤੇ ਮੈਕਸੀਕੋ ਵੀ ਸ਼ਾਮਲ ਹਨ।

Published on: ਅਪ੍ਰੈਲ 10, 2025 7:44 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।