ਲੁਧਿਆਣਾ, 11 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਜਲਦੀ ਹੀ ਉਪ ਚੋਣ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਹਲਕਾ ਇੰਚਾਰਜ ਭੁਪੇਸ਼ ਬਘੇਲ ਕਾਂਗਰਸੀਆਂ ਨੂੰ ਏਕਤਾ ਦਾ ਸਬਕ ਸਿਖਾਉਣ ਲਈ ਅੱਜ ਚੰਡੀਗੜ੍ਹ ਆ ਰਹੇ ਹਨ। ਜ਼ਿਮਨੀ ਚੋਣ ‘ਚ ਵੋਟਾਂ ਕਿਵੇਂ ਲਈਆਂ ਜਾਣ ਇਸ ਬਾਰੇ ਵੀ ਅੱਜ ਚਰਚਾ ਕੀਤੀ ਜਾਵੇਗੀ। ਕਾਂਗਰਸ ਜ਼ਿਮਨੀ ਚੋਣ ਨੂੰ ਲੈ ਕੇ ਸੂਬਾ ਪੱਧਰ ‘ਤੇ ਰਣਨੀਤੀ ਬਣਾਏਗੀ।
ਭਾਰਤ ਭੂਸ਼ਣ ਆਸ਼ੂ ਪੱਛਮ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਨ ਪਰ ਹੁਣ ਤੱਕ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨਾਲ ਕਿਸੇ ਜਨਤਕ ਮੰਚ ‘ਤੇ ਇਕੱਠੇ ਨਜ਼ਰ ਨਹੀਂ ਆਏ। ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ ਆਸ਼ੂ ਨੇ ਲੋਕ ਸਭਾ ਚੋਣਾਂ ‘ਚ ਵੜਿੰਗ ਦੀ ਖੁੱਲ੍ਹ ਕੇ ਹਮਾਇਤ ਨਹੀਂ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਸ਼ਹਿਰ ‘ਚ ਵੋਟਾਂ ਨਹੀਂ ਮਿਲੀਆਂ ਪਰ ਪੇਂਡੂ ਖੇਤਰ ‘ਚ ਪਈਆਂ ਵੋਟਾਂ ਕਾਰਨ ਰਾਜਾ ਜਿੱਤ ਗਿਆ।ਇਸੇ ਤਰ੍ਹਾਂ ਹੁਣ ਵੜਿੰਗ ਵੀ ਪੱਛਮ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖ ਰਹੇ ਹਨ।
Published on: ਅਪ੍ਰੈਲ 11, 2025 10:29 ਪੂਃ ਦੁਃ