ਚੇਨਈ, 11 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੱਜ ਦੇ ਮਾਡਰਨ ਯੁੱਗ ਵਿੱਚ ਵੀ ਦਲਿਤ ਬੱਚਿਆਂ ਨਾਲ ਪੱਖਪਾਤ ਦੇ ਘਿਨਾਉਣੇ ਮਾਮਲੇ ਸਾਹਮਣੇ ਆ ਰਹੇ ਹਨ।ਅਜਿਹਾ ਇੱਕ ਮਾਮਲਾ ਅਜਿਹਾ ਹੀ ਇੱਕ ਮਾਮਲਾ ਅੱਠਵੀਂ ਜਮਾਤ ਦੀ ਇੱਕ ਦਲਿਤ ਬੱਚੀ ਨਾਲ ਵੀ ਵਾਪਰਿਆ।ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਅੱਠਵੀਂ ਜਮਾਤ ਦੀ ਇੱਕ ਦਲਿਤ ਬੱਚੀ ਨੂੰ ਪ੍ਰੀਖਿਆ ਦੇਣ ਲਈ ਕਲਾਸ ਰੂਮ Class Room ‘ਚੋਂ ਕੱਢ ਦਿੱਤਾ ਗਿਆ ਤੇ ਅਲੱਗ ਬਿਠਾਇਆ ਗਿਆ। ਦੱਸਿਆ ਗਿਆ ਕਿ ਲੜਕੀ ਨੂੰ ਮਾਹਵਾਰੀ ਆਈ ਹੋਈ ਸੀ। ਲੜਕੀ ਸਵਾਮੀ ਚਿਦਭਾਵਾਨੰਦ ਮੈਟ੍ਰਿਕ ਹਾਇਰ ਸੈਕੰਡਰੀ ਸਕੂਲ, ਸੇਂਗੁਟਾਇਪਲਯਾਮ, ਕੋਇੰਬਟੂਰ ਵਿੱਚ ਪੜ੍ਹਦੀ ਹੈ।
NDTV ਦੀ ਖ਼ਬਰ ਮੁਤਾਬਕ ਘਟਨਾ ਦਾ 1.22 ਮਿੰਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਲੜਕੀ ਪੌੜੀਆਂ ‘ਤੇ ਬੈਠ ਕੇ ਪ੍ਰੀਖਿਆ ਦਿੰਦੀ ਨਜ਼ਰ ਆ ਰਹੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸਕੂਲ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ ਲੜਕੀ ਨੂੰ ਪ੍ਰੀਖਿਆ ਦੌਰਾਨ ਮਾਹਵਾਰੀ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਉਸ ਨੂੰ ਕਲਾਸ ਦੇ ਬਾਹਰ ਬੈਠ ਕੇ ਪ੍ਰੀਖਿਆ ਦੇਣ ਲਈ ਕਿਹਾ।
Published on: ਅਪ੍ਰੈਲ 11, 2025 7:43 ਪੂਃ ਦੁਃ